Skip to main content

Gee 98News

ਧਨੌਲਾ ’ਚ ਅਫਰੀਕਨ ਸਵਾਈਨ ਫੀਵਰ ਦੇ ਕੇਸ ਮਿਲੇ

ਬਰਨਾਲਾ, 15 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਅਫਰੀਕਨ ਸਵਾਈਨ ਫੀਵਰ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਪਿੱਛੋ ਧਨੌਲਾ ਖ਼ੇਤਰ ਨੂੰ ਪ੍ਰਭਾਵਿਤ ਜ਼ੋਨ ਐਲਾਨ ਦਿੱਤਾ ਗਿਆ ਹੈ। ਧਨੌਲਾ ਤੋਂ ਸੂਰਾਂ ਦੇ ਸੈਂਪਲ ਲੈ ਕੇ ਭੁਪਾਲ ਵਿਖੇ ਭਾਰਤੀ ਖੇਤੀਬਾੜੀ ਖ਼ੋਜ ਕੌਂਸਲ (ਆਈਸੀਏਆਰ) , ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ ਵਿਖੇ ਭੇਜੇ ਗਏ ਸਨ ਜਿਨਾਂ ਦੀ ਜਾਂਚ ਤੋਂ ਬਾਅਦ ਅਫਰੀਕਨ ਸਵਾਈਨ ਫੀਵਰ ਦੇ ਲੱਛਣ ਸਾਹਮਣੇ ਆਏ ਹਨ। ਧਨੌਲਾ ਵਿਖੇ ਬਿਮਾਰੀ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਸੰਕਰਮਣ ਜ਼ੋਨ ਅਤੇ 1 ਤੋਂ 10 ਕਿਲੋਮੀਟਰ ਤੱਕ ਨਿਗਰਾਨੀ ਜ਼ੋਨ ਐਲਾਨੇ ਗਏ ਹਨ। ਇਸ ਖ਼ੇਤਰ ਤੋਂ ਕੋਈ ਜ਼ਿੰਦਾ ਜਾਂ ਮੁਰਦਾ ਸੂਰ ਜਾਂ ਸੂਰ ਦਾ ਮੀਟ ਜਾਂ ਉਸ ਨਾਲ ਸੰਬੰਧਿਤ ਸਮੱਗਰੀ ਬਾਹਰ ਨਾ ਲਿਆਂਦੀ ਜਾ ਸਕੇਗੀ ਅਤੇ ਨਾ ਹੀ ਅੰਦਰ ਲਿਆਂਦੀ ਜਾ ਸਕੇਗੀ। ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਇਸ ਖ਼ੇਤਰ ਵਿੱਚ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।

error: Content is protected !!