Gee 98News

ਸ਼ਾਮ ਲਈ ਸੁੰਦਰ ਨਹੀਂ ਹੋਵੇਗੀ ਇਸ ਵਾਰ ਦੀਵਾਲੀ ਦੀ ਸ਼ਾਮ

ਬਰਨਾਲਾ, 18 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹਾਂ ’ਚ ਬੰਦ ਪੰਜਾਬ ਦੇ ਕੁਝ ਸਾਬਕਾ ਮੰਤਰੀਆਂ ਦੀ ਦੀਵਾਲੀ ਦੀ ਸ਼ਾਮ ਇਸ ਵਾਰ ਸੁੰਦਰ ਨਹੀਂ ਹੋਵੇਗੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਿਛਲੀ ਕਾਂਗਰਸ ਸਰਕਾਰ ਦੇ ਕੁਝ ਮੰਤਰੀਆਂ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨਾਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਸੂਬੇ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸੁੰਦਰ ਸ਼ਾਮ ਅਰੋੜਾ ਨੇ ਆਪਣੀ ਜ਼ਮਾਨਤ ਲਈ ਗੁਹਾਰ ਲਗਾਈ ਪ੍ਰੰਤੂ ਇਹ ਮੰਤਰੀ ਇਸ ਵਾਰ ਜੇਲ੍ਹ ਵਿੱਚ ਬੈਠੇ ਹੀ ਜੇਲ ਦੀ ਚਾਰਦੀਵਾਰੀ ਤੋਂ ਉੱਪਰ ਅਸਮਾਨ ਵੱਲ ਜਾ ਰਹੀਆਂ ਆਤਿਸ਼ਬਾਜ਼ੀਆਂ ਦੇਖਣਗੇ। ਇੱਕ ਪੁਰਾਣੇ ਮੁਕੱਦਮੇ ਤਹਿਤ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਦੀਵਾਲੀ ਵੀ ਜੇਲ੍ਹ ਹੀ ਲੰਘੇਗੀ। ਜ਼ਿਕਰਯੋਗ ਹੈ ਕਿ ਪੰਜਾਬ ’ਚ ਸੱਤਾ ਤਬਦੀਲੀ ਤੋਂ ਬਾਅਦ ਵਿਜੀਲੈਂਸ ਬਿਊਰੋ ਸਰਗਰਮੀ ਵਿੱਚ ਹੈ ਜਿਸ ਨੇ ਪਿਛਲੀਆਂ ਸਰਕਾਰਾਂ ਸਮੇਂ ਮੰਤਰੀ ਅਤੇ ਹੋਰ ਉਚ ਅਹੁਦਿਆਂ ਤੇ ਰਹੇ ਨੇਤਾਵਾਂ ਦਾ ਆਰਥਿਕ ਲੇਖਾ-ਜੋਖਾ ਖੋਲਿਆ ਹੋਇਆ ਹੈ। ਇਸ ਤੋਂ ਇਲਾਵਾ ਸੂਬੇ ਦੇ ਕੁਝ ਉੱਚ ਅਧਿਕਾਰੀ ਵੀ ਇਸ ਵਾਰ ਦੀ ਦੀਵਾਲੀ ਜੇਲ੍ਹ ’ਚ ਹੀ ਮਨਾਉਣਗੇ।

error: Content is protected !!