Gee 98News

ਮੌਸਮ ਦਾ ਬਦਲੇਗਾ ਮਿਜਾਜ਼, 5 ਤੇ 6 ਨਵੰਬਰ ਨੂੰ ਮੀਂਹ ਦੀ ਸੰਭਾਵਨਾ

ਚੰਡੀਗੜ, 01 ਨਵੰਬਰ (ਜੀ98 ਨਿਊੁਜ਼ ਸਰਵਿਸ) :-

ਪੰਜਾਬ ‘ਚ ਮੌਸਮ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਚੁੱਕੀ ਹੈ । ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਦਿਨ ਵੇਲੇ ਵੀ ਦੁਪਹਿਰ ਦੇ ਵੇਲੇ ਹੀ ਗਰਮੀ ਮਹਿਸੂਸ ਹੁੰਦੀ ਹੈ। ਸੂਬੇ ਦੇ ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਇੱਕਦਮ ਸਰਦੀ ਪੈ ਸਕਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਹਾੜੀ ਇਲਾਕਿਆਂ ’ਚ ਬਰਫਬਾਰੀ ’ਚ ਤੇਜ਼ੀ ਆਉਣ ਕਾਰਨ ਪੰਜਾਬ ਵੀ ਠੰਡ ਜ਼ੋਰ ਫੜੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 5 ਅਤੇ 6 ਨਵੰਬਰ ਨੂੰ ਬਾਰਸ਼ ਹੋਣ ਦੀ ਸੰਭਾਵਨਾ ਨਾਲ ਮੌਸਮ ਦਾ ਮਿਜਾਜ਼ ਕਰਵਟ ਲਵੇਗਾ, ਜਦਕਿ ਸੂਬੇ ਭਰ ’ਚ 4 ਨਵੰਬਰ ਤੱਕ ਮੌਸਮ ਦਾ ਮਿਜਾਜ਼ ਖੁਸ਼ਕ ਬਣਿਆ ਰਹਿ ਸਕਦਾ ਹੈ।

error: Content is protected !!