Gee 98News

ਇਕਬਾਲ ਸਿੰਘ ਗਿੱਲ ਬਣੇ ਪੁਲਿਸ ਇੰਸਪੈਕਟਰ

ਬਰਨਾਲਾ, 31 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀ ਕੁਝ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਤਰੱਕੀਆਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਹਰਮਨ ਪਿਆਰੇ ਪੁਲਿਸ ਅਫ਼ਸਰ ਸਬ-ਇੰਸਪੈਕਟਰ ਇਕਬਾਲ ਸਿੰਘ ਗਿੱਲ ਦੇ ਮੋਢੇ ’ਤੇ ਤੀਜਾ ਸਟਾਰ ਲੱਗਿਆ ਹੈ। ਪੰਜਾਬ ਪੁਲਿਸ ਵੱਲੋਂ ਇਕਬਾਲ ਸਿੰਘ ਗਿੱਲ ਦੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਬਤੌਰ ਇੰਸਪੈਕਟਰ ਪਦਉਨਤ ਕੀਤਾ ਗਿਆ ਹੈ। ਇਕਬਾਲ ਸਿੰਘ ਗਿੱਲ ਬੇਹੱਦ ਨਿਮਰ ਸੁਭਾਅ ਦੇ ਪੁਲਿਸ ਅਫ਼ਸਰ ਹਨ ਜੋ ਹਰ ਮਸਲੇ ਨੂੰ ਹਮੇਸ਼ਾ ਹੱਲ ਕਰਨ ਦੇ ਨਜ਼ਰੀਏ ਨਾਲ ਦੇਖਦੇ ਹਨ। ਪੁਲਿਸ ਵਿਭਾਗ ’ਚ ਆਪਣੀ ਲੰਮੀ ਨੌਕਰੀ ਦੌਰਾਨ ਉਨਾਂ ਨੇ ਐਸਐਸਪੀ ਦੇ ਰੀਡਰ ਵਜੋਂ ਵੀ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਥਾਣਾ ਸ਼ਹਿਣਾ ਅਤੇ ਸਿਟੀ-2 ਵਿੱਚ ਬਤੌਰ ਐਸਐਚਓ ਜ਼ਿਕਰਯੋਗ ਡਿਊਟੀ ਨਿਭਾਈ ਹੈ। ਇਕਬਾਲ ਸਿੰਘ ਗਿੱਲ ਬਰਨਾਲਾ ਜ਼ਿਲ੍ਹੇ ’ਚ ਵੱਖ-ਵੱਖ ਪੁਲਿਸ ਚੌਕੀਆਂ ਵਿੱਚ ਬਤੌਰ ਇੰਚਾਰਜ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨਾਂ ਦੀ ਤਰੱਕੀ ਵਜੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਆਈਪੀਐਸ ਨੇ ਉਨਾਂ ਦੇ ਮੋਢੇ ’ਤੇ ਸਟਾਰ ਲਗਾਇਆ। ਇਸ ਮੌਕੇ ਐਸਪੀ ਸ੍ਰੀ ਰਮਨੀਸ਼ ਚੌਧਰੀ ਵੀ ਹਾਜ਼ਰ ਸਨ ।

error: Content is protected !!