Gee 98News

ਹਿੱਕ ‘ਤੇ ਗੋਡਾ… ਰੈੱਡ ਐਂਟਰੀ ਬਣ ਜਾਵੇਗੀ ਗਰੀਨ ਸਿਗਨਲ…!

ਹਿੱਕ ‘ਤੇ ਗੋਡਾ… ਰੈੱਡ ਐਂਟਰੀ ਬਣ ਜਾਵੇਗੀ ਗਰੀਨ ਸਿਗਨਲ…!

ਬਰਨਾਲਾ 27 ਨਵੰਬਰ (ਨਿਰਮਲ ਸਿੰਘ ਪੰਡੋਰੀ)-

ਵਾਤਾਵਰਣ ਪ੍ਰਦੂਸ਼ਣ ਉਪਰ ਸਖਤੀ ਨਾਲ ਰੋਕ ਲਗਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਦੇ ਪੰਜਾਬ ਸਰਕਾਰ ਦੇ ਦਾਅਵੇ ਇਕ ਵਾਰ ਫੇਰ ਖੋਖਲੇ ਸਾਬਤ ਹੋਏ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤੀ ਕਰਨ ਦਾ ਐਲਾਨ ਕਰਦੇ ਹੋਏ ਸਬੰਧਤ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਪਰਾਲ਼ੀ ਸਾੜਨ ਵਾਲੇ ਬਹੁਤ ਸਾਰੇ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਦਾ ਇੰਦਰਾਜ ਕੀਤਾ ਗਿਆ ਸੀ ਪ੍ਰੰਤੂ ਹੁਣ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਦਬਾਅ ਅੱਗੇ ਝੁਕਦੇ ਹੋਏ ਆਪਣਾ ਫੈਸਲਾ ਵਾਪਸ ਲੈ ਲਿਆ ਹੈ।

Gee98 Ads
error: Content is protected !!