Gee 98News

ਬਾਬਾ ਰਾਮਦੇਵ ਦੀ ਲੁਤਰੋ ਫਿਸਲੀ, ਔਰਤਾਂ ਦੇ ਪਹਿਰਾਵੇ ਸੰਬੰਧੀ ਕੀਤੀ ਟਿੱਪਣੀ

ਚੰਡੀਗੜ੍ਹ: ਯੋਗ ਗੁਰੂ ਬਾਬਾ ਰਾਮਦੇਵ ਆਪਣੀ ਜ਼ੁਬਾਨ ਕਰਕੇ ਇੱਕ ਵਾਰ ਫੇਰ ਲੋਕਾਂ ਦੇ ਨਿਸ਼ਾਨੇ ’ਤੇ ਹੈ। ਬਾਬਾ ਰਾਮਦੇਵ ਦੀ ਜ਼ੁਬਾਨ ਅਕਸਰ ਫਿਸਲਦੀ ਰਹਿੰਦੀ ਹੈ ਜਿਸ ਕਰਕੇ ਉਸ ਨੂੰ ਸੋਸ਼ਲ ਮੀਡੀਆ ਉੱਪਰ ਸਖ਼ਤ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਬਾਬਾ ਰਾਮਦੇਵ ਨੇ ਔਰਤਾਂ ਦੇ ਪਹਿਰਾਵੇ ਸੰਬੰਧੀ ਕੁਝ ਇਤਰਾਜ਼ਯੋਗ ਗੱਲਾਂ ਆਖ ਦਿੱਤੀਆਂ ਹਨ। ਯੋਗ ਸਿਖਾਉਂਦੇ ਹੋਏ ਬਾਬਾ ਰਾਮਦੇਵ ਯੋਗ ਦੌਰਾਨ ਔਰਤਾਂ ਦੇ ਪਹਿਰਾਵੇ ਸੰਬੰਧੀ ਦੱਸ ਰਹੇ ਸਨ ਕਿ ਔਰਤਾਂ ਸਾੜੀ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਹਨ, ਔਰਤਾਂ ਸਲਵਾਰ ਸੂਟ ਵਿੱਚ ਵੀ ਬਹੁਤ ਸੋਹਣੀਆਂ ਲੱਗਦੀਆਂ ਹਨ। ਫਿਰ ਅਚਾਨਕ ਬਾਬਾ ਰਾਮਦੇਵ ਦੀ ‘ਲੁਤਰੋ’ ਫਿਸਲ ਗਈ ਅਤੇ ਉਨਾਂ ਨੇ ਕਹਿ ਦਿੱਤਾ ਕਿ ‘‘ ਮੈਨੂੰ ਲੱਗਦਾ ਹੈ ਕਿ ਔਰਤਾਂ ਬਿਨਾਂ ਕੱਪੜਿਆਂ ਦੇ ਵੀ ਚੱਗੀਆਂ ਲੱਗਦੀਆਂ ਹਨ , ਜੇਕਰ ਉਹ ਕੁਝ ਵੀ ਨਹੀਂ ਪਹਿਨਦੀਆਂ ਹਨ’’। ਬਾਬਾ ਰਾਮਦੇਵ ਦੀ ਜ਼ੁਬਾਨ ਵਿੱਚੋਂ ਇਹ ਗੱਲ ਨਿਕਲੀ ਅਤੇ ਔਰਤਾਂ ਦੇ ਹੱਕਾਂ ਅਤੇ ਹਿੱਤਾਂ ਦੀ ਖ਼ਾਤਰ ਮੋਹਰੀ ਭੂਮਿਕਾ ਨਿਭਾ ਰਹੀਆਂ ਸੁਚੇਤ ਔਰਤਾਂ ਵੱਲੋਂ ਬਾਬਾ ਰਾਮਦੇਵ ਦੀ ਸੋਸ਼ਲ ਮੀਡੀਆ ਉੱਪਰ ਚੰਗੀ ਭੁਗਤ ਸੰਵਾਰੀ ਜਾ ਰਹੀ ਹੈ। ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਬਾਬਾ ਰਾਮਦੇਵ ਵੱਲੋਂ ਔਰਤਾਂ ਦੇ ਪਹਿਰਾਵੇ ਸੰਬੰਧੀ ਕੀਤੀ ਟਿੱਪਣੀ ਤੋਂ ਬਾਅਦ ਟਵੀਟ ਕੀਤਾ ਕਿ ‘‘ਆਪਣੇ ਆਪ ਨੂੰੂ ਸਾਧ ਕਹਾਉਣ ਵਾਲੇ ਬਾਬਾ ਰਾਮਦੇਵ ਯੋਗ ਸਿਖਾਉਣ ਲੱਗੇ ਦੱਸ ਰਹੇ ਸੀ ਕਿ ਔਰਤਾਂ ਕਿਹੜੇ ਕੱਪੜਿਆਂ ਵਿੱਚ ਸੋਹਣੀਆਂ ਲੱਗਦੀਆਂ, ਜੇ ਔਰਤਾਂ ਕੱਪੜੇ ਨਾਂ ਵੀ ਪਾਉਣ ਉਨਾਂ ਨੂੰ ਤਾਂ ਵੀ ਚੰਗੀਆਂ ਲੱਗਦੀਆਂ, ਰਾਮਦੇਵ ਨੂੰ ਬਾਬਾ ਨਾਮ ਨਾਲੋ ਹਟਾ ਦੇਣਾ ਚਾਹੀਦਾ। ਇਹ ਸ਼ਰਮਨਾਕ ਬਿਆਨ ਮਾਫ਼ੀ ਲਾਇਕ ਨਹੀਂ।

error: Content is protected !!