Gee 98News

‘ਹਿੰਸਾ ਪੀੜਤ ਔਰਤਾਂ ਦੀ ਮਦਦ ਲਈ ਸਖੀ ਸੈਂਟਰ 24 ਘੰਟੇ ਖੁੱਲੇ’

ਬਰਨਾਲਾ, 29 ਨਵੰਬਰ (ਬਲਵਿੰਦਰ ਸ਼ਰਮਾ) :

ਸਖੀ ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਸਹਿਯੋਗ ਨਾਲ ਚਿੰਟੂ ਪਾਰਕ ਵਿਖੇ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੈਂਟਰ ਇੰਚਾਰਜ ਮੈਡਮ ਜਯੋਤੀ ਵੰਸ਼ ਦੀ ਅਗਵਾਈ ਹੇਠ ਕਾਊਂਸਲਰ ਮੈਡਮ ਸੰਦੀਪ ਸ਼ਰਮਾ, ਜਸਬੀਰ ਕੌਰ ਤੇ ਜਸਪਾਲ ਕੌਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿੱਚ ਇੱਕ ਹੀ ਛੱਤ ਹੇਠ ਪੀੜਤ ਔਰਤਾਂ ਜੋ ਕਿ ਸਰੀਰਿਕ, ਮਾਨਸਿਕ, ਭਾਵਨਾਤਮਕ ਅਤੇ ਹਿੰਸਕ ਸ਼ੋਸ਼ਣ ਦਾ ਸ਼ਿਕਾਰ ਹਨ, ਆਦਿ ਨੂੰ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ ਤੇ ਹੋਰ ਸੈਂਟਰ ਸੁਵਿਧਾਵਾਂ ਵੀ ਦਿੱਤੀਆ ਜਾਂਦੀਆਂ ਹਨ। ਉਨਾਂ ਦੱਸਿਆ ਕਿ ਸੈਂਟਰ 24 ਘੰਟੇ ਖੁੱਲਾ ਰਹਿੰਦਾ ਹੈ ਤੇ ਪੀੜਤ ਔਰਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰ. 01679-230181 ਅਤੇ ਵਿਮੈਨ ਹੈਲਪਲਾਈਨ ਨੰ. 181, 112 ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅੰਮਿ੍ਤਪਾਲ ਗੋਇਲ, ਸਚਿਵ ਸੁਖਮਿੰਦਰ ਸਿੰਘ ਵੜਿੰਗ, ਸੀਨੀਅਰ ਉਪ ਪ੍ਰਧਾਨ ਰਜਿੰਦਰ ਪ੍ਰਸਾਦ ਸਿੰਗਲਾ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ ।

Gee98 Ads
error: Content is protected !!