Gee 98News

ਜ਼ਿਲ੍ਹਾ ਪੱਧਰੀ ਵਿਸਵ ਦਿਵਿਆਂਗਤਾ ਦਿਵਸ ਧੂਮ ਧਾਮ ਨਾਲ ਮਨਾਇਆ

ਬਰਨਾਲਾ, 06 ਦਸੰਬਰ (ਨਿਰਮਲ ਸਿੰਘ ਪੰਡੋਰੀ) :

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਸ. ਸਰਬਜੀਤ ਸਿੰਘ ਤੂਰ ਦੀ ਯੋਗ ਅਗਵਾਈ ਅਤੇ ਡਿਪਟੀ ਡੀ.ਈ.ਓ ਮੈਡਮ ਵਸੁੰਧਰਾ ਕਪਿਲਾ ਦੀ ਦੇਖ ਰੇਖ ਵਿੱਚ ਆਈ ਈ ਡੀ / ਆਈ ਈ ਡੀ ਐਸ ਐਸ ਅਧੀਨ ਵਿਸਵ ਦਿਵਿਆਂਗ ਦਿਵਸ ਸਾਂਤੀ ਹਾਲ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬਲਾਕ ਮਹਿਲ ਕਲਾਂ, ਬਰਨਾਲਾ ਅਤੇ ਸ਼ਹਿਣਾ ਦੇ ਲਗਭਗ 150 ਦਿਵਿਆਂਗਜਨ ਬੱਚਿਆਂ ਨੇ ਭਾਗ ਲਿਆ । ਜਾਣਕਾਰੀ ਦਿੰਦਿਆ ਮੀਡੀਆ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਮੈਡਮ ਅਤੇ ਜ਼ਿਲ੍ਹਾ ਸੁਧਾਰ ਟੀਮ ਦੇ ਇੰਚਾਰਜ ਡਾ: ਬਰਜਿੰਦਰਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਰਾਜੇਸ ਭੁਟਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਨਾਂ ਬੱਚਿਆਂ ਦੁਆਰਾ ਹੱਥੀ ਤਿਆਰ ਕੀਤੇ ਸਮਾਨ ਦੀ ਖੂਬ ਤਾਰੀਫ ਕੀਤੀ। ਤਿੰਨਾਂ ਬਲਾਕਾਂ ਦੇ ਬੀ.ਪੀ.ਈ.ਓ ਗੁਰਦੀਪ ਸਿੰਘ ਇਰਵਿੰਦਰ ਕੁਮਾਰ ਅਤੇ ਹਰਵਿੰਦਰ ਸਿੰਘ ਬਰਾੜ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਫਰੀ ਕਰਮਜੀਤ ਸਿੰਘ ਜਸਵੰਤ ਸਿੰਘ, ਭੁਪਿੰਦਰ ਸਿੰਘ, ਮੁਹੰਮਦ ਰਿਜਵਾਨ , ਡਾ: ਸੰਜੇ ,ਸ੍ਰੀਮਤੀ ਸਪਨਾ, ਰਜਿੰਦਰ ਨਿੱਝਰ, ਅਮਨਦੀਪ ਕੌਰ ਅਤੇ ਸਮੂਹ ਆਈ.ਈ.ਵੀ ਦੀ ਡਿਊਟੀ ਲਗਾਈ ਗਈ।

error: Content is protected !!