Gee 98News

ਫਰਨੀਚਰ ਹਾਊਸ ਨੂੰ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

ਅੰਮ੍ਰਿਤਸਰ-ਜ਼ਿਲ੍ਹੇ ਦੇ ਛੇਹਰਟਾ ਕਸਬੇ ਵਿਚ ਇਕ ਫਰਨੀਚਰ ਹਾਊਸ ਨੂੰ ਲੱਗੀ ਭਿਆਨਕ ਅੱਗ ਕਾਰਨ ਕੁਝ ਮਿੰਟਾਂ ਵਿੱਚ ਹੀ ਦੋ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਅੱਗ ਲੱਗਣ ਦੇ ਦੌਰਾਨ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਮਾਲਕ, ਇਕ ਪੁਲਸ ਕਰਮਚਾਰੀ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋਏ ਜੋ ਇਲਾਜ ਅਧੀਨ ਹਨ । ਜਾਣਕਾਰੀ ਅਨੁਸਾਰ ਜੇਐਸ ਫਰਨੀਚਰ ਹਾਊਸ ਵਿੱਚ ਅਚਾਨਕ ਅੱਗ ਲੱਗੀ ਜੋ ਕੁਝ ਮਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਗਈ । ਦੁਕਾਨ ਅੰਦਰ ਫਰਨੀਚਰ ਨਾਲ ਸਬੰਧਤ ਸਮਾਨ ਅਤੇ ਲੱਕੜੀ ਜ਼ਿਆਦਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਣ ਤੋਂ ਪਹਿਲਾਂ ਹੀ ਸਭ ਕੁਝ ਸੜ ਕੇ ਸਵਾਹ ਹੋ ਚੁੱਕਾ ਸੀ । ਫਾਇਰ ਬ੍ਰਿਗੇਡ ਦੇ ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਫਿਰ ਵੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ, ਖੁਦ ਦੁਕਾਨ ਮਾਲਕ ਅਤੇ ਉਸ ਦੇ ਸਟਾਫ ਨੂੰ ਵੀ ਨਹੀਂ ਪਤਾ ਕਿ ਅੱਗ ਕਿਵੇਂ ਲੱਗੀ । ਫਰਨੀਚਰ ਹਾਊਸ ਦੇ ਮਾਲਕਾਂ ਅਨੁਸਾਰ ਅੱਗ ਦੇ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

error: Content is protected !!