Gee 98News

ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ 11 ਦਸੰਬਰ ਨੂੰ

ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ 11 ਦਸੰਬਰ ਨੂੰ

ਬਰਨਾਲ਼ਾ, 9 ਦਸੰਬਰ ( ਨਿਰਮਲ ਸਿੰਘ ਪੰਡੋਰੀ ) : ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲ਼ਾ ਵੱਲੋਂ ਹਰ ਸਾਲ ਦੀ ਇਸ ਵਾਰ 57ਵਾਂ ਅੱਖਾਂ ਦਾ ਫਰੀ ਚੈਕਅੱਪ ਤੇ ਅਪ੍ਰੇਸ਼ਨ ਕੈਂਪ 11 ਦਸੰਬਰ 2022 ਦਿਨ ਐਤਵਾਰ ਨੂੰ ਸ਼ਾਂਤੀ ਹਾਲ ਰਾਮਬਾਗ ਬਰਨਾਲ਼ਾ ਵਿਖੇ ਲਗਾਇਆ ਜਾ ਰਿਹਾ ਹੈ। ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਨੇ ਦਸਿਆ ਹੈ ਕਿ ਇਸ ਕੈੰਪ ਵਿੱਚ ਆਏ ਮਰੀਜ਼ਾਂ ਦੇ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦਾਖਾ ਵਿਖੇ ਅਪ੍ਰੇਸ਼ਨ ਕਰਕੇ ਫਰੀ ਲੈਂਨਜ ਪਾਏ ਜਾਣਗੇ। ਇਹ ਕੈਂਪ ਸਿਹਤ ਵਿਭਾਗ ਅਤੇ ਐਂਡਲੈਸ ਏਮ ਵੀਜਨ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਜਗਦੀਸ਼ ਸਿੰਘ ਡਾਬਾ ਪੈਟਰੋਲ ਪੰਪ ਵਾਲੇ ਮਰੀਜ਼ਾਂ ਨੂੰ ਐਨਕਾਂ ਅਤੇ ਇਕ ਮਹੀਨੇ ਦੀ ਫਰੀ ਦਵਾਈ ਦੀ ਸੇਵਾ ਨਿਭਾਉਣਗੇ। ਇਸ ਕੈਂਪ ਵਿੱਚ 11 ਦਸੰਬਰ ਨੂੰ ਡਾਕਟਰਾਂ ਵੱਲੋਂ ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਮਰੀਜ਼ਾਂ ਦਾ ਫਰੀ ਚੈਕਅੱਪ ਕੀਤਾ ਜਾਵੇਗਾ ਅਤੇ ਇਸ ਉਪਰੰਤ ਅਪ੍ਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਨੂੰ ਸੇਵਾ ਸੰਮਤੀ ਵੱਲੋਂ ਆਪਣੇ ਸਾਧਨਾਂ ਰਾਹੀਂ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਲਿਜਾਇਆ ਜਾਵੇਗਾ ਅਤੇ ਅਪ੍ਰੇਸ਼ਨਾਂ ਤੋਂ ਬਾਅਦ ਉਹਨਾਂ ਨੂੰ ਵਾਪਸ ਵੀ ਲਿਆਂਦਾ ਜਾਵੇਗਾ। ਇਸ ਅਪ੍ਰੇਸ਼ਨ ਕੈਂਪ ਵਿੱਚ ਮਰੀਜ਼ਾਂ ਦੇ ਫਰੀ ਲੈਂਨਜ ਪਾਏ ਜਾਣਗੇ, ਦਵਾਈ ਮੁਫਤ ਦਿੱਤੀ ਜਾਵੇਗੀ, ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵੀ ਫਰੀ ਕੀਤੇ ਜਾਣਗੇ। ਇਥੇ ਵਰਨਣਯੋਗ ਹੈ ਕਿ ਕਰੋਨਾ ਦੇ ਟੈਸਟ ਕਰਕੇ ਨੈਗੇਟਿਵ ਆਏ ਮਰੀਜ ਹੀ ਕੈਂਪ ਵਿੱਚ ਭਰਤੀ ਕੀਤੇ ਜਾਣਗੇ। ਮਰੀਜ਼ਾਂ ਨੂੰ ਆਪਣੇ ਨਾਲ ਆਧਾਰ ਕਾਰਡ ਅਤੇ ਕੱਪੜੇ ਲੈ ਕੇ ਆਉਣੇ ਪੈਣਗੇ, ਬਾਕੀ ਲੰਗਰ ਸਮੇਤ ਹਰ ਤਰਾਂ ਦੇ ਪ੍ਰਬੰਧ ‘ਭਗਤ ਮੋਹਨ ਲਾਲ ਸੇਵਾ ਸੰਮਤੀ’ ਵੱਲੋਂ ਹੋਣਗੇ।

Gee98 Ads
error: Content is protected !!