-ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 70 ਪ੍ਰਤੀਯੋਗੀਆਂ ਨੇ ਲਿਆ ਭਾਗ
ਸਵੈ-ਮਾਣ, ਹਿੰਮਤ ਅਤੇ ਪਰੰਪਰਾ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ, ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਨੇ ਦਸਤਾਰ ਮੁਕਾਬਲਾ ਕਰਵਾਇਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ 70 ਤੋਂ ਵੱਧ ਪ੍ਰਤੀਯੋਗੀਆਂ ਅਤੇ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦਸਤਾਰ ਬੰਨਣ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਦਸਤਾਰ ਫੇਮ ਪਰਦੀਪ ਸਿੰਘ ਗਹਿਲ, ਸੁਖਮਨ ਬਿਲਖੂ, ਲਵਪ੍ਰੀਤ ਕੋਕਰੀ ਜੱਜ ਨੇ ਜੱਜ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ‘ਚ ਵੱਖ ਵੱਖ ਸ਼ਹਿਰਾਂ ਤੋਂ ਆਏ ਪ੍ਰਤੀਯੋਗੀਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ ਸਥਾਨ, ਗੁਰਿੰਦਰ ਸਿੰਘ ਅਤੇ ਰੋਹਿਤਦੀਪ ਸਿੰਘ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਰਣਵੀਰ ਸਿੰਘ ਨੂੰ ਕੌਂਸਲੇਸ਼ਨ ਆਪਣੇ ਨਾਮ ਕੀਤਾ। ਦਸਤਾਰ ਫੇਮ ਪਰਦੀਪ ਸਿੰਘ ਗਹਿਲ, ਸੁਖਮਨ ਬਿਲਖੂ, ਲਵਪ੍ਰੀਤ ਕੋਕਰੀ ਜੱਜ ਸਨ। ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਆਫ) ਡਾ. ਸਤੀਸ਼ ਨੇ ਜੇਤੂਆਂ ਨੂੰ ਵਧਾਈ ਦਿੱਤੀ। ਦਵਿੰਦਰ ਸਿੰਘ, ਡਿਪਟੀ ਡਾਇਰੈਕਟਰ, ਵਿਦਿਆਰਥੀ ਭਲਾਈ ਵਿਭਾਗ, ਨੇ ਕਿਹਾ ਕਿ ਦਸਤਾਰ ਹਰ ਇੱਕ ਦੇ ਸਿਰ ਦਾ ਤਾਜ ਮੰਨਿਆ ਜਾਂਦਾ ਹੈ ਅਤੇ ਇਹ ਮਾਣ, ਬਹਾਦਰੀ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਦਸਤਾਰ ਸਿੱਖ ਧਾਰਮਿਕ ਮਰਿਆਦਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਪਹਿਨਣ ਵਾਲੇ ਨੂੰ ਇੱਕ ਵੱਖਰੀ ਪਛਾਣ ਦਿੰਦੀ ਹੈ। ਇਸ ਮੰਤਵ ਨਾਲ ਹੀ ਇਹ ਮੁਕਾਬਲਾ ਕਰਵਾਇਆ ਗਿਆ ਹੈ ਤਾਂ ਜੋ ਨੌਜਵਾਨ ਇਹ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ। ”









