Skip to main content

Gee 98News

ਹੁਣ ਵਾਹਨਾਂ ਦੇ ਅਸਲ ਕਾਗਜ਼ਾਤ ਨਾਲ ਰੱਖਣ ਦੀ ਲੋੜ ਨਹੀਂ…!

ਚੰਡੀਗੜ੍ਹ –ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਵਾਹਨਾਂ ਦੇ ਕਾਗਜ਼ਾਤ ਗੱਡੀਆਂ ਵਿੱਚ ਰੱਖਣ ਦੀ ਲੋੜ ਨਹੀਂ ਸਗੋਂ ਭਾਰਤ ਸਰਕਾਰ ਦੇ ਮੋਬਾਈਲ ਐਪ M PRIVAHAN ਅਤੇ DIGILOCKER ਵਿੱਚ ਰੱਖੇ ਦਸਤਾਵੇਜ਼ ਚੈਕਿੰਗ ਦੌਰਾਨ ਮੰਨੇ ਜਾਣਗੇ। ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੇ ਇਹ ਪੱਤਰ ਸੂਬੇ ਦੇ ਸਾਰੇ ਸਕੱਤਰ ਰਿਜੀਨਲ ਟਰਾਂਸਪੋਰਟ ਅਥਾਰਟੀਜ਼ ਅਤੇ ਉਪ ਮੰਡਲ ਮੈਜਿਸਟਰੇਟ ਕਮ-ਰਜਿਸਟਿੰਗ ਐਂਡ – ਲਾਈਸੈਸਿੰਗ ਅਥਾਰਟੀ ਨੂੰ ਜਾਰੀ ਕੀਤਾ ਹੈ ਕਿ ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਨ੍ਹਾਂ ਵਾਹਨਾਂ ਦੇ ਮਾਲਕਾਂ ਵੱਲੋਂ ਮੋਬਾਈਲ ਐਪ ਅਤੇ ਡਿਜੀਲਾਕਰ ਵਿਚ ਵਾਹਨਾਂ ਦੇ ਕਾਗਜ਼ਾਤ ਸਟੋਰ ਕੀਤੇ ਹੋਏ ਹਨ ਉਹ ਗੱਡੀਆਂ ਦੀ ਚੈਕਿੰਗ ਦੌਰਾਨ ਮੰਨਣਯੋਗ ਹੋਣਗੇ।

error: Content is protected !!