Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਰਾਮਗੜ੍ਹ ‘ਚ ਵਿਰਾਸਤ ਆਰਟ ਗੈਲਰੀ ਲੋਕ ਅਰਪਣ

Nirmal Pandori by Nirmal Pandori
03/21/2023
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪਿੰਡ ਰਾਮਗੜ੍ਹ ‘ਚ ਵਿਰਾਸਤ ਆਰਟ ਗੈਲਰੀ ਲੋਕ ਅਰਪਣ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਲਿਓ ਟਾਲਸਟਾਏ, ਬਾਬਾ ਬੁੱਲ੍ਹੇ ਸ਼ਾਹ, ਸਾਵਿਤਰੀ ਬਾਈ ਫੂਲੇ, ਗੁਰਸ਼ਰਨ ਸਿੰਘ, ਬਾਬਾ ਨਜਮੀ, ਗ਼ਦਰੀ ਗੁਲਾਬ ਕੌਰ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਲਗਾਏ

ਬਰਨਾਲਾ 21 ਮਾਰਚ ( ਰਾਜਿੰਦਰ ਸ਼ਰਮਾ )-

ਪਿੰਡ ਰਾਮਗੜ੍ਹ ਦੇ ਐਨ ਆਰ ਆਈ, ਲਾਇਬ੍ਰੇਰੀ ਕਮੇਟੀ ਤੇ ਪੰਚਾਇਤ ਨੇ ਨਿਵੇਕਲੀ ਪਹਿਲ ਕਰਦਿਆਂ ਵਿਰਾਸਤ ਆਰਟ ਗੈਲਰੀ ਦਾ ਲੋਕ ਅਰਪਣ ਕੀਤਾ ਹੈ। ਜਿਸ ਵਿੱਚ ਰੂਸੀ ਲੇਖਕ ਲਿਓ ਟਾਲਸਟਾਏ, ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ, ਪ੍ਰਥਮ ਮਹਿਲਾ ਅਧਿਆਪਕਾ ਸਾਵਿਤਰੀ ਬਾਈ ਫੂਲੇ, ਉੱਘੇ ਰੰਗ ਕਰਮੀ ਗੁਰਸ਼ਰਨ ਸਿੰਘ, ਲਹਿੰਦੇ ਪੰਜਾਬ ਦੇ ਕ੍ਰਾਂਤੀਕਾਰੀ ਸ਼ਾਇਰ ਬਾਬਾ ਨਜਮੀ, ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਸ਼ਹੀਦ ਭਗਤ ਸਿੰਘ ਦੀਆਂ ਬੁੱਤ ਰੂਪੀ ਕਲਾ ਕ੍ਰਿਤੀਆਂ ਲਗਾਈਆਂ ਗਈਆਂ। ਇਸ ਵਿਰਾਸਤੀ ਆਰਟ ਗੈਲਰੀ ਦਾ ਉਦਘਾਟਨ ਕਰਨ ਅਤੇ ਵਿਚਾਰ ਚਰਚਾ ਕਰਨ ਮੌਕੇ ਅਮੋਲਕ ਸਿੰਘ ਆਗੂ ਪਲਸ ਮੰਚ, ਓਮ ਪ੍ਰਕਾਸ਼ ਗਾਸੋ ਉੱਘੇ ਸਾਹਿਤਕਾਰ, ਬਲਦੇਵ ਸੜਕਨਾਮਾ ਉੱਘੇ ਨਾਵਲਕਾਰ, ਇਕਬਾਲ ਉਦਾਸੀ ਆਗੂ ਕੁੱਲ ਹਿੰਦ ਪ੍ਰਗਤੀਸੀਲ ਇਸਤਰੀ ਸਭਾ, ਰਾਜਿੰਦਰ ਭਦੌੜ ਆਗੂ ਤਰਕਸ਼ੀਲ ਸੁਸਾਇਟੀ, ਨੀਲ ਕਮਲ ਸੀਨੀਅਰ ਪੱਤਰਕਾਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਆਗੂਆਂ ਆਪਣੇ ਸੰਬੋਧਨ ਚ ਕਿਹਾ ਕਿ ਜਦੋਂ ਅੰਨ੍ਹੇ ਕੌਮੀਂ ਜਨੂੰਨ ਦੀ ਪੁੱਠ ਚਾੜ੍ਹਕੇ ਮੁਲਕ ਅੰਦਰ ਫਿਰਕੂ ਹਨੇਰੀ ਵਗਾਈ ਜਾ ਰਹੀ ਹੈ। ਜਦੋਂ ਪੰਜਾਬ ਅੰਦਰ ਮੁੜ ਫਿਰਕੂ ਅਤੇ ਹਕੂਮਤੀ ਦਹਿਸਤਗਰਦੀ ਦੇ ਝੱਖੜ ਝੁਲਾਉਣ ਲਈ ਸ਼ਾਤਰਾਨਾ ਚਾਲਾਂ ਚੱਲੀਆਂ ਜਾ ਰਹੀਆਂ ਹਨ ਇਸ ਮੌਕੇ ਰਾਮਗੜ੍ਹ ਵਾਸੀਆਂ ਨੇ ਨਿਵੇਕਲੀ ਪਹਿਲ ਕਰਦਿਆਂ ਹੱਦਾਂ ਸਰਹੱਦਾ , ਜਾਤ ਪਾਤ, ਬੋਲੀ,‌ ਭਾਸ਼ਾ ਤੋਂ ਪਾਰ ਜਾ ਕੇ ਇਹ ਇਤਿਹਾਸਕ, ਵਿਰਾਸਤੀ ਆਰਟ ਗੈਲਰੀ ਬਣਾ ਕੇ ਪ੍ਰੇਰਨਾਦਾਇਕ ਕਾਰਜ ਕੀਤਾ ਹੈ।

Gee98 Ads

ਬੁਲਾਰਿਆਂ ਨੇ ਕਿਹਾ ਕਿ ਇਸ ਆਰਟ ਗੈਲਰੀ ਬਣਾਉਣ ਦਾ ਮਹੱਤਵ ਅੱਜ ਹੀ ਨਹੀਂ, ਆਉਣ ਵਾਲੇ ਕੱਲ੍ਹ ਲਈ ਵੀ ਇਹਦੀ ਵਧੇਰੇ ਪ੍ਰਸੰਗਕਿਤਾ ਅਤੇ ਸਾਰਥਕਤਾ ਬਣੀ ਰਹੇਗੀ। ਉੱਨਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਦਮ ਪਿੰਡ ਪਿੰਡ ਅਤੇ ਵਿਦਿਅਕ ਅਦਾਰਿਆਂ ਨੂੰ ਜੁਟਾਉਣ ਦੀ ਲੋੜ ਹੈ ਅਤੇ ਇਨ੍ਹਾਂ ਥਾਵਾਂ ਤੇ ਹਰ ਮਹੀਨੇ ਹੋਣ ਵਿਚਾਰ ਚਰਚਾਵਾਂ, ਗੀਤ ਸੰਗੀਤ, ਕਵੀ ਮਿਲਣੀਆਂ, ਚਿਤਰਕਲਾ ਅਤੇ ਰੰਗ ਮੰਚੀ ਸਰਗਰਮੀਆਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨ ਤੇ ਨਵੀਂ ਪੀੜੀ ਆਪਣੀ ਅਸਲ ਵਿਰਾਸਤ ਤੋਂ ਜਾਣੂ ਹੋ ਸਕਣ ਅਤੇ ਸਾਡੀ ਨੌਜਵਾਨੀ ਨੂੰ ਹਥਿਆਰਾਂ, ਨਸ਼ਿਆਂ ਤੇ ਗੁੰਡਾਗਰਦੀ ਦੀ ਪੁੱਠ ਚਾੜਦੀ ਗਾਇਕੀ ਤੋਂ ਜਾਗਰੂਕ ਕੀਤਾ ਜਾ ਸਕੇ। ਆਰਟ ਗੈਲਰੀ ਚ ਬੁੱਤ ਬਣਾਉਣ ਵਾਲੇ ਪਿੰਡ ਦੇ ਹੀ ਆਰਟਿਸਟ ਜਨਕ ਸਿੰਘ ਨੇ ਇਸ ਕਲਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਂਦਿਆਂ ਇਸਦੀ ਜੀਵਨ ‘ਚ ਲੋੜ ਨੂੰ ਬਾਖੂਬੀ ਬਿਆਨਿਆਂ। ਲਾਇਬ੍ਰੇਰੀ ਕਮੇਟੀ ਦੇ ਪ੍ਰਧਾਨ ਜੀਵਨ ਸ਼ਰਮਾ ਨੇ ਮੰਚ ਸੰਚਾਲਨ ਕਰਦਿਆਂ ਉਮੀਦ ਜਤਾਈ ਕਿ ਵਿਰਾਸਤੀ ਆਰਟ ਗੈਲਰੀ ਦਾ ਉੱਦਮ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰੇਗਾ। ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਨੇ ਧੰਨਵਾਦੀ ਸ਼ਬਦਾਂ ਉਪਰੰਤ ਆਰਟ ਗੈਲਰੀ ਲਈ ਦਿੱਤੀ ਥਾਂ ਸਬੰਧੀ ਮਤਾ ਵੀ ਲੋਕ ਅਰਪਣ ਕੀਤਾ। ਇਸ ਮੌਕੇ ਪਿੰਡ ਦੇ ਐਨ ਆਰ ਆਈਜ ਅਮਰਜੀਤ ਸਿੰਘ ਚਹਿਲ, ਗੋਗੀ ਸੰਧੂ, ਜੀਵਨ ਰਾਮਗੜ੍ਹ, ਮੇਜਰ ਸਿੰਘ ਤੋਂ ਇਲਾਵਾ ਵਰਿੰਦਰ ਦੀਵਾਨਾ, ਸਰਪੰਚ ਰਾਜਵਿੰਦਰ ਸਿੰਘ, ਸਰਪੰਚ ਸੁਖਵਿੰਦਰ ਕਲਕੱਤਾ, ਸਰਪੰਚ ਤਰਨਜੀਤ ਦੁੱਗਲ, ਸਰਪੰਚ ਜੱਸਾ ਸਿੰਘ, ਪੰਮਾ ਚਹਿਲ, ਗਾਂਧੀ ਘਣਸ, ਸਤਨਾਮ ਸਿੰਘ, ਗੁਰਦੀਪ ਸਿੰਘ, ਮਾ਼ ਗੁਰਨਾਮ ਸਿੰਘ , ਸੰਦੀਪ ਸਿੰਘ, ਗੁਰਮੀਤ ਸਿੰਘ ਗੀਤਾ,ਗੁਰਦੀਪ ਸਿੰਘ ਮਾ਼ ਕੁਲਵਿੰਦਰ ਸਿੰਘ, ਪਿੰਦਾ ਕਹਿਲ, ਸ਼ਾਬਰ ਅਲੀ ਸਮੇਤ ਸਹਸ ਸਮੂਹ ਸਟਾਫ਼ ਨਗਰ ਪੰਚਾਇਤ ਤੇ ਪਤਵੰਤੇ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

03/04/2026
MC ਦੀ ਸ਼ਿਕਾਇਤ ਤੋਂ ਬਾਅਦ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਬੇਕਰੀ ਹਾਊਸ ਦੇ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

MC ਦੀ ਸ਼ਿਕਾਇਤ ਤੋਂ ਬਾਅਦ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਬੇਕਰੀ ਹਾਊਸ ਦੇ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

03/04/2026
ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

03/03/2026
Load More
Tags: #barnalanews#punjabnews
Previous Post

ਆਪਣੀ ਤਾਕਤਵਰ ਮਰਸੀਡੀਜ਼ ਕਾਰ ਦੇ ਕਾਰਨ ਹੀ ਪੁਲਿਸ ਪਾਰਟੀ ਨੂੰ ਪਿੱਛੇ ਛੱਡ ਗਿਆ ਅੰਮ੍ਰਿਤਪਾਲ…!

Next Post

ਬੀਕੇਯੂ ਉਗਰਾਹਾਂ 23 ਮਾਰਚ ਨੂੰ ਬਰਨਾਲਾ ਵਿਖੇ ਮਨਾਵੇਗੀ ਸ਼ਹੀਦੀ ਦਿਹਾੜਾ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

by Nirmal Pandori
03/04/2026
MC ਦੀ ਸ਼ਿਕਾਇਤ ਤੋਂ ਬਾਅਦ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਬੇਕਰੀ ਹਾਊਸ ਦੇ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ
ਬਰਨਾਲਾ ਆਸ-ਪਾਸ

MC ਦੀ ਸ਼ਿਕਾਇਤ ਤੋਂ ਬਾਅਦ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਬੇਕਰੀ ਹਾਊਸ ਦੇ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

by Nirmal Pandori
03/04/2026
ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ
ਪੰਜਾਬ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

by Nirmal Pandori
03/03/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

by Nirmal Pandori
03/03/2026
ਐਡਵੋਕੇਟ ਧਰਮਪਾਲ ਸਿੰਘ (ਪੱਤਰਕਾਰ) ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਨਿਯੁਕਤ
ਬਰਨਾਲਾ ਆਸ-ਪਾਸ

ਐਡਵੋਕੇਟ ਧਰਮਪਾਲ ਸਿੰਘ (ਪੱਤਰਕਾਰ) ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਨਿਯੁਕਤ

by Nirmal Pandori
03/03/2026
23 ਜ਼ਿਲ੍ਹਿਆਂ ਵਾਲੇ ਪੰਜਾਬ ਕੋਲ 20 DGP ਹਨ…ਉੱਚ ਪੁਲਿਸ ਅਧਿਕਾਰੀਆਂ ‘ਤੇ ਭਗਵੰਤ ਮਾਨ ਦੀ ਮਿਹਰਬਾਨੀ ਦੀ ਚਰਚਾ…!
ਪੰਜਾਬ

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

by Nirmal Pandori
03/02/2026
Load More
Next Post
ਬੀਕੇਯੂ ਉਗਰਾਹਾਂ 23 ਮਾਰਚ ਨੂੰ ਬਰਨਾਲਾ ਵਿਖੇ ਮਨਾਵੇਗੀ ਸ਼ਹੀਦੀ ਦਿਹਾੜਾ

ਬੀਕੇਯੂ ਉਗਰਾਹਾਂ 23 ਮਾਰਚ ਨੂੰ ਬਰਨਾਲਾ ਵਿਖੇ ਮਨਾਵੇਗੀ ਸ਼ਹੀਦੀ ਦਿਹਾੜਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

MC ਦੀ ਸ਼ਿਕਾਇਤ ਤੋਂ ਬਾਅਦ ਕੱਚਾ ਕਾਲਜ ਰੋਡ ‘ਤੇ ਸਥਿਤ ਇੱਕ ਬੇਕਰੀ ਹਾਊਸ ਦੇ ਖ਼ਿਲਾਫ਼ ਸਿਹਤ ਵਿਭਾਗ ਦੀ ਵੱਡੀ ਕਾਰਵਾਈ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

ਪੰਜਾਬ ਸਰਕਾਰ ਵੱਲੋਂ ਐਲਾਨੇ ਪਵਿੱਤਰ ਸ਼ਹਿਰ ਵਿੱਚ ਮੀਟ ਦੀ ਵਿਕਰੀ ਸਬੰਧੀ ਹਾਈਕੋਰਟ ਦਾ ਅਹਿਮ ਹੁਕਮ

ਐਡਵੋਕੇਟ ਧਰਮਪਾਲ ਸਿੰਘ (ਪੱਤਰਕਾਰ) ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਨਿਯੁਕਤ

ਰਣਜੀਤ ਸਿੰਘ ਐਨਕਾਉਂਟਰ ਮਾਮਲਾ…ਇੱਕ DSP ਤੇ ਦੋ SHO ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend