Gee 98News

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਚੱਲੇਗਾ ਅਪਰਾਧਿਕ ਮੁਕੱਦਮਾ

ਅਮਰੀਕਾ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਕਿਸੇ ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀ ‘ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਵੇਗਾ। ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ । ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਇ ਬੇਡਨ ਨੂੰ ਵੀ ਧਮਕੀ ਭਰੇ ਲਹਿਜ਼ੇ ‘ਚ ਕਿਹਾ ਕਿ ਇਹ ਕਾਰਵਾਈ ਮਹਿੰਗੀ ਪਵੇਗੀ । ਇਹ ਅਪਰਾਧਿਕ ਮੁਕੱਦਮਾ 2016 ਦੀ ਚੋਣ ਮੁਹਿੰਮ ਦੌਰਾਨ ਚੁੱਪ ਰਹਿਣ ਲਈ ਇੱਕ ਅਡਲਟ ਫ਼ਿਲਮ ਸਟਾਰ ਨੂੰ ਭੁਗਤਾਨ ਕਰਨ ਲਈ ਟਰੰਪ ਨੂੰ ਦੋਸ਼ੀ ਠਹਿਰਾਉਣ ਕਰਕੇ ਚਲਾਇਆ ਜਾਵੇਗਾ ।

error: Content is protected !!