Skip to main content

Gee 98News

ਵੱਡੀ ਘਟਨਾ- ਡੇਅਰੀ ਫਾਰਮ ‘ਚ ਅੱਗ ਲੱਗਣ ਕਾਰਨ 18000 ਗਾਵਾਂ ਦੀ ਮੌਤ

ਚੰਡੀਗੜ੍ਹ-ਇੱਕ ਵੱਡੀ ਅਤੇ ਦੁੱਖਦਾਇਕ ਘਟਨਾ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਇੱਕ ਡੇਅਰੀ ਫਾਰਮ ਵਿੱਚ ਅੱਗ ਲੱਗਣ ਨਾਲ 18000 ਗਾਵਾਂ ਦੀ ਮੌਤ ਹੋ ਜਾਣ ਦੀ ਖਬਰ ਹੈ । ਅਮਰੀਕਾ ਦੇ ਟੈਕਸਾਸ ਵਿੱਚ ਇੱਕ ਡੇਅਰੀ ਫਾਰਮ ਵਿੱਚ ਹੋਏ ਧਮਾਕੇ ਵਿੱਚ 18,000 ਗਾਵਾਂ ਦੀ ਮੌਤ ਹੋ ਗਈ। ਅਮਰੀਕਾ ‘ਚ ਪਹਿਲੀ ਵਾਰ ਕਿਸੇ ਘਟਨਾ ਵਿੱਚ ਇੱਕੋ ਸਮੇਂ ਏਨੀਆਂ ਗਾਵਾਂ ਦੀ ਮੌਤ ਹੋਈ ਹੈ। ਡਿਮਿਟ ਸ਼ਹਿਰ ਦੇ ਦੱਖਣੀ ਫੋਰਕ ਡੇਅਰੀ ਵਿਚ ਮਸ਼ੀਨਰੀ ‘ਚ ਖਰਾਬੀ ਕਾਰਨ ਧਮਾਕਾ ਹੋਇਆ ਜਿਸ ਨਾਲ ਉਥੇ ਅੱਗ ਲੱਗ ਗਈ। ਇਸ ਹਾਦਸੇ ‘ਚ ਇਕ ਵਿਅਕਤੀ ਵੀ ਗੰਭੀਰ ਜ਼ਖਮੀ ਹੋਇਆ ਹੈ।ਕਾਸਟਰੋ ਕਾਉਂਟੀ ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸਵੇਰੇ 7 ਵਜੇ ਦੇ ਕਰੀਬ ਮਿਲੀ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਤੋਂ ਬਾਅਦ ਫਾਰਮ ‘ਚ ਫਸੇ ਵਿਅਕਤੀ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਤੋਂ ਬਾਅਦ ਫਾਰਮ ‘ਚ ਮੌਜੂਦ ਕੁਝ ਗਾਵਾਂ ਨੂੰ ਵੀ ਬਚਾ ਲਿਆ ਗਿਆ ਹੈ।

error: Content is protected !!