Skip to main content

Gee 98News

..ਤੇ ਜਦੋਂ ਕਾਰ ਚਾਲਕ ਨੇ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਨੂੰ ਬੋਨੇਟ ‘ਤੇ ਚੁੱਕ ਲਿਆ

ਲੁਧਿਆਣਾ 14 ਅਪ੍ਰੈਲ ( ਜੀ98 ਨਿਊਜ਼ ਸਰਵਿਸ )-ਲੁਧਿਆਣਾ ‘ਚ ਇੱਕ ਕਾਰ ਚਾਲਕ ਨੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਨੂੰ ਟੱਕਰ ਮਾਰ ਕੇ ਕਾਰ ਦੇ ਬੋਨਟ ‘ਤੇ ਚੁੱਕ ਲਿਆ ਅਤੇ ਕਾਫ਼ੀ ਦੂਰ ਜਾ ਕੇ ਜ਼ੋਰਦਾਰ ਕੱਟ ਮਾਰ ਕੇ ਹੇਠਾਂ ਸੁੱਟ ਦਿੱਤਾ। ਸ਼ਹਿਰ ਦੇ ਮਾਤਾ ਰਾਣੀ ਚੌਂਕ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਹੈੱਡ ਕਾਸਟੇਬਲ ਹਰਦੀਪ ਸਿੰਘ ਨੇ ਜਦ ਇਕ ਕਾਰ ਚਾਲਕ ਨੂੰ ਕਾਰ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਦੇ ਦੇਖਿਆ ਤਾਂ ਰੁਕਣ ਦਾ ਇਸ਼ਾਰਾ ਦਿੱਤਾ ਜਿਸ ਤੋਂ ਬਾਅਦ ਕਾਰ ਚਾਲਕ ਨੇ ਰੋਕਣ ਦੀ ਬਜਾਏ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਹਰਦੀਪ ਸਿੰਘ ਅਚਾਨਕ ਕਾਰ ਦੇ ਬੋਨਟ ਦੇ ਸਾਹਮਣੇ ਆ ਗਿਆ। ਕਾਰ ਚਾਲਕ ਨੇ ਕਾਰ ਦੀ ਸਪੀਡ ਤੇਜ਼ ਕਰ ਦਿੱਤੀ ਤਾਂ ਟਰੈਫਿਕ ਪੁਲਿਸ ਦੇ ਮੁਲਾਜ਼ਮ ਹਰਦੀਪ ਸਿੰਘ ਨੂੰ ਬੋਨੇਟ ‘ਤੇ ਚੁੱਕ ਲਿਆ । ਮੁਲਾਜ਼ਮ ਨੇ ਕਾਰ ਰੋਕਣ ਲਈ ਰੌਲਾ ਪਾਇਆ ਪ੍ਰੰਤੂ ਡਰਾਈਵਰ ਨੇ ਕਰੀਬ 1 ਕਿਲੋਮੀਟਰ ਅੱਗੇ ਜਾ ਕੇ ਜ਼ੋਰਦਾਰ ਕੱਟ ਮਾਰ ਕੇ ਪੁਲਿਸ ਮੁਲਾਜ਼ਮ ਨੂੰ ਹੇਠਾਂ ਸੁੱਟ ਦਿੱਤਾ। ਟਰੈਫਿਕ ਪੁਲੀਸ ਦੇ ਮੁਲਾਜ਼ਮ ਦੇ ਕਾਫੀ ਸੱਟਾਂ ਵੀ ਲੱਗੀਆਂ ਹਨ ਅਤੇ ਉਸ ਦੀ ਵਰਦੀ ਵੀ ਪਾਟ ਗਈ ਹੈ । ਉਸਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਪੁਲਿਸ ਨੇ ਕਾਰ ਚਾਲਕ ਦੇ ਖ਼ਿਲਾਫ਼ ਇਰਾਦਾ ਕਤਲ ਕੇਸ ਅਤੇ ਹੋਰ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ ।

error: Content is protected !!