Skip to main content

Gee 98News

ਇਲੈਕਟ੍ਰਿਕ ਵਾਹਨ : ਹਵਾ ‘ਚ ਡਾਂਗਾਂ ਚਲਾਉਣ ਵਾਲੀ ਹੈ ਸਰਕਾਰ ਦੀ ਪਾਲਿਸੀ…!

ਚਾਰਪਹੀਆ ਈਵੀ ਖਰੀਦਣ ‘ਚ ਲੋਕਾਂ ਦੀ ਨਹੀਂ ਕੋਈ ਰੁਚੀ

ਚੰਡੀਗੜ੍ਹ,28 ਮਈ-ਪੰਜਾਬ ਸਰਕਾਰ ਦੀ ਇਲੈਕਟ੍ਰਿਕ ਵਹੀਕਲ ਪਾਲਿਸੀ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ । ਅਸਲ ਵਿਚ ਸਰਕਾਰ ਸੂਬੇ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੀ ਹੈ ਪ੍ਰੰਤੂ ਇਸ ਮਾਮਲੇ ਵਿਚ ਸਰਕਾਰ ਕੋਲ ਕੋਈ ਰੋਡ ਮੈਪ ਅਜੇ ਤੱਕ ਨਹੀਂ ਹੈ । ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ 40 ਇਲੈਕਟ੍ਰਿਕ ‌ਬੱਸਾਂ ਦੀ ਮੰਗ ਤਾਂ ਕਰ ਲਈ ਹੈ ਪ੍ਰੰਤੂ ਇਹਨਾਂ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਬਣਾਉਣ ਦੀ ਨੀਤੀ ਸਰਕਾਰ ਕੋਲ ਕੋਈ ਅਜੇ ਨਹੀਂ ਹੈ । ਸਰਕਾਰ ਵੱਲੋਂ ਅਜੇ ਤੱਕ ਜਲੰਧਰ ਵਿਖੇ ਇੱਕੋ ਹੀ ਚਾਰਜਿੰਗ ਸਟੇਸ਼ਨ ਬਣਾਇਆ ਗਿਆ ਹੈ ।‌ ਪੰਜਾਬ ਦੇ ਲੋਕ ਚਾਰ ਪਹੀਆ ਇਲੈਕਟ੍ਰਿਕ ਵਾਹਨ ਖਰੀਦਣ ਵਿੱਚ ਰੁਚੀ ਨਹੀਂ ਲੈ ਰਹੇ, ਇਸ ਦਾ ਕਾਰਨ ਚਾਰਜਿੰਗ ਸਟੇਸ਼ਨਾਂ ਦਾ ਨਾ ਹੋਣਾ ਵੀ ਦੱਸਿਆ ਜਾ ਰਿਹਾ ਹੈ । ਦੂਜੇ ਪਾਸੇ ਲੋਕ ਦੋ ਪਹੀਆ ਇਲੈਕਟ੍ਰਿਕ ਵਾਹਨ ਖਰੀਦਣ ਵਿੱਚ ਰੁਚੀ ਲੈ ਰਹੇ ਹਨ । ਦੋਪਹੀਆ ਵਾਹਨ ਖਰੀਦਣ ਵਿੱਚ ਲੋਕਾਂ ਦਾ ਰੁਝਾਨ ਪਹਿਲਾਂ ਨਾਲੋਂ ਵਧੀਆ ਹੈ । ਪਿਛਲੇ ਵਰ੍ਹੇ ਲੋਕਾਂ ਨੇ 4752 ਇਲੈਕਟ੍ਰਿਕ ਵਾਹਨ ਖਰੀਦੇ ਸਨ ਜਦ ਕਿ ਇਸ ਵਰ੍ਹੇ ਦੇ ਅੱਧ ਤੋਂ ਪਹਿਲਾਂ ਹੀ ਲੋਕਾਂ ਨੇ 6942 ਵਾਹਨ ਖਰੀਦ ਲਏ ਹਨ । ਪੰਜਾਬ ਸਰਕਾਰ ਵੱਲੋਂ ਇਲੈਕਟ੍ਰਿਕ ਵਹੀਕਲ ਖਰੀਦਣ ਵਾਲੇ ਲੋਕਾਂ ਨੂੰ ਚੰਗੀ ਸਬਸਿਡੀ ਦਾ ਐਲਾਨ ਵੀ ਕੀਤਾ ਹੋਇਆ ਹੈ, ਫਿਰ ਵੀ ਲੋਕ ਚਾਰ-ਪਹੀਆ ਇਲੈਕਟ੍ਰਿਕ ਵਾਹਨ ਖਰੀਦਣ ਵੱਲ ਰੁਚੀ ਨਹੀਂ ਲੈ ਰਹੇ । ਇਸ ਦਾ ਇਕੋ-ਇਕ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੂਬੇ ਵਿਚ ਲੋੜੀਂਦੇ ਚਾਰਜਿੰਗ ਸਟੇਸ਼ਨ ਨਹੀਂ ਹਨ । ਇਹੋ ਕਾਰਨ ਹੈ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ‘ਚ ਅਜੇ ਤੱਕ ਕੋਈ ਇਲੈਕਟ੍ਰਿਕ ਬੱਸ ਸੜਕਾਂ ‘ਤੇ ਨਹੀਂ ਉਤਰੀ ।

error: Content is protected !!