Gee 98News

ਓ ਤੇਰੀ ! ਲੋਕ-ਪੱਖੀ ਆਗੂ ਨੇ ਸੋਸ਼ਲ ਮੀਡੀਆ ‘ਤੇ ਆਹ ਕੀ ਕਰਤਾ

ਬਰਨਾਲਾ 29 ਮਈ-ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਥੋੜ੍ਹੇ ਜਿਹੇ ਸਮੇਂ ਬਾਅਦ ਕਿਸੇ ਨਾ ਕਿਸੇ ਸਿਆਸੀ ਆਗੂ ਦਾ ਕੋਈ “ਬਲਿਊ” ਕਾਰਨਾਮਾ ਸਾਹਮਣੇ ਆ ਜਾਂਦਾ ਹੈ । ਸੂਬੇ ਦੀ ਸੱਤਾਧਾਰੀ ਪਾਰਟੀ ਦੇ ਆਗੂ ਇੱਥੋਂ ਤੱਕ ਕਿ ਮੰਤਰੀ ਵੀ ਪਾਰਟੀ ਦੀ ਚੰਗੀ ਕਿਰਕਿਰੀ ਕਰਵਾ ਰਹੇ ਹਨ । ਕਿਤੇ ਨਾ ਕਿਤੇ ਪਰਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦੀਆਂ ਨੀਲੀਆਂ ਗਤੀਵਿਧੀਆਂ ਦੀ ਚਰਚਾ ਵਿੱਚ ਰਹਿੰਦੀਆਂ ਹਨ । ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਮਾਮਲੇ ‘ਚ ਇੱਕ ਕਾਮਰੇਡ ਆਗੂ ਨੇ ਵੀ ਆਪਣਾ ਨਾਮ ਦਰਜ ਕਰਵਾ ਲਿਆ । ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਕਾਮਰੇਡ ਆਗੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਂਟ ‘ਤੇ (FB) ਇੱਕ ਔਰਤ ਦੀ ਅਸ਼ਲੀਲ ਫੋਟੋ ਪੋਸਟ ਕੀਤੀ ਹੈ। ਇਸ ਅਸ਼ਲੀਲ ਫੋਟੋ ਨੂੰ ਭੁਲੇਖੇ ਨਾਲ ਪੋਸਟ ਹੋਇਆ ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਕਤ ਕਾਮਰੇਡ ਆਗੂ ਨੇ ਇਸਨੂੰ ਆਪਣੇ ਸਟੋਰੀ ਅਕਾਊਂਂਟ ‘ਤੇ ਪੋਸਟ ਕੀਤਾ ਹੈ । ਕਿਸੇ ਸਿਆਸੀ ਪਾਰਟੀ ਦਾ ਕੋਈ ਆਗੂ ਰਾਤ ਦੇ ਹਨ੍ਹੇਰੇ ਜਾਂ ਇਕੱਲੇਪਣ ‘ਚ ਆਪਣੇ ਮੋਬਾਇਲ ਫੋਨ ‘ਤੇ ਲਾਲ/ਪੀਲੀਆਂ/ਨੀਲੀਆਂ ਤਸਵੀਰਾਂ ਵੇਖੇ ਪ੍ਰੰਤੂ ਖੱਬੇ ਪੱਖੀ ਧਿਰਾਂ ਨਾਲ ਜੁੜੇ ਆਗੂਆਂ ਦਾ ਕਿਰਦਾਰ ਲੋਕ-ਪੱਖੀ ਅਤੇ ਲੋਕ ਹਿਤੀ ਅਤੇ ਸਦਾਚਾਰੀ ਮੰਨਿਆ ਜਾਂਦਾ ਹੈ।

error: Content is protected !!