Gee 98News

ਕਬੱਡੀ…ਥਾਪੀਆਂ ਤੋਂ ਡਾਲਰਾਂ ਤੱਕ ਅਤੇ ਡਾਲਰਾਂ ਤੋਂ ਗੋਲੀਆਂ ਤੱਕ ਕਬੱਡੀ

ਕਿਉਂ ਬੰਦ ਕੀਤੇ ਜਾ ਰਹੇ ਨੇ ਕਬੱਡੀ ਕਬੱਡੀ ਕਹਿਣ ਵਾਲੇ ਸਾਹ…?

ਚੰਡੀਗੜ੍ਹ 22 ਜੂਨ (Gee98 news service)-
-ਪੰਜਾਬ ਦੇ ਕਬੱਡੀ ਖਿਡਾਰੀਆਂ ‘ਤੇ ਹਮਲੇ ਜਾਰੀ ਹਨ । ਬੁੱਧਵਾਰ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਵੱਡੇ ਪਿੰਡ ਬੱਧਨੀ ਕਲਾਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਿੰਦੇ ਦੇ ਘਰ ਅੰਦਰ ਦਾਖ਼ਲ ਹੋਏ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ, ਗੋਲੀਆਂ ਲੱਗਣ ਨਾਲ ਕਿੰਦੇ ਦੀ ਮਾਤਾ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਕਿੰਦਾ ਸਖ਼ਤ ਜ਼ਖਮੀ ਹੋਇਆ ਹੈ । ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਘਰ ‘ਤੇ ਹਮਲਾ ਕਰਨ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪਿਛਲੇ ਕੁਝ ਸਮੇਂ ਤੋਂ ਕਬੱਡੀ ਖਿਡਾਰੀਆਂ ‘ਤੇ ਹੋ ਰਹੇ ਹਮਲੇ ਵੱਡੇ ਸਵਾਲ ਖੜੇ ਕਰਦੇ ਹਨ । ਪੰਜਾਬ ਸਰਕਾਰ ਨੇ ਇਨ੍ਹਾਂ ਹਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਿੱਟੇ ਵਜੋਂ ਇਹ ਹਮਲੇ ਬਾਦਸਤੂਰ ਜਾਰੀ ਹਨ ਅਤੇ ਕਬੱਡੀ ਦੀ ਖੇਡ ਜ਼ਰੀਏ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕਬੱਡੀ ਖਿਡਾਰੀਆ ਨੂੰ ਸ਼ਰੇਆਮ ਮਾਰਿਆ ਜਾ ਰਿਹਾ ਹੈ । ਇਹ ਵੀ ਸੋਚਣ ਦੀ ਗੱਲ ਹੈ ਕਿ ਕਬੱਡੀ ਖਿਡਾਰੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਕਬੱਡੀ ਪੰਜਾਬ ਦੀ ਮਾਂ ਖੇਡ ਹੈ, ਥੋੜੇ ਜਿਹੇ ਸਮੇਂ ਵਿੱਚ ਕਬੱਡੀ ਪੰਜਾਬ ਦੇ ਪਿੰਡਾਂ ਚੋਂ ਨਿਕਲ ਕੇ ਅੰਤਰਰਾਸ਼ਟਰੀ ਮੈਦਾਨਾਂ ਤੱਕ ਪੁੱਜੀ ਅਤੇ ਪੰਜਾਬ ਦੇ ਗੱਭਰੂਆਂ ਦੀ ਤਾਕਤ ਨੇ,ਉਨ੍ਹਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਵੀ ਕਬੱਡੀ ਕਬੱਡੀ ਕਬੱਡੀ ਕਰਨ ਲਾ ਦਿੱਤਾ ਜਿਹੜੇ ਕਬੱਡੀ ਨੂੰ ਜਾਣਦੇ ਤੱਕ ਵੀ ਨਹੀਂ ਸਨ । ਕਬੱਡੀ ਦੇ ਅੰਤਰ-ਰਾਸ਼ਟਰੀ ਪੱਧਰ ਤੱਕ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਕਬੱਡੀ ਡਾਲਰਾਂ ਨਾਲ ਖੇਡੀ ਜਾਣ ਲੱਗੀ, ਏਥੋਂ ਹੀ ਕਬੱਡੀ ਦੀ ਖੇਡ ਵਿੱਚ ਦਲਾਲਗਿਰੀ ਦਾ ਬੋਲਬਾਲਾ ਸ਼ੁਰੂ ਹੋ ਗਿਆ ਅਤੇ ਕਬੱਡੀ ਦੇ ਬੋਲ, ਠਾਹ-ਠੂੰਹ ਵਿੱਚ ਬਦਲ ਗਏ।

Gee98 Ads
error: Content is protected !!