Gee 98News

ਆਯੂਰਵੈਦਿਕ ਵਿਭਾਗ ਦੀ ਅਗਵਾਈ ਹੇਠ ਮਨਾਇਆ ਗਿਆ ਯੋਗ ਦਿਵਸ

ਬਰਨਾਲਾ 22 ਜੂਨ ( Gee98 news service )-
ਡਾਇਰੈਕਟਰ ਆਯੂਰਵੈਦਾ ਡਾ: ਰਵੀ ਕੁਮਾਰ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ: ਅਮਨ ਕੌਸ਼ਲ ਦੀ ਅਗਵਾਈ ਵਿੱਚ ਅੱਜ ਨੌਵਾਂ ਅੰਤਰਰਾਸਟਰੀ ਯੋਗ ਦਿਵਸ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਗਿਆ। ਆਯੂਰਵੈਦਿਕ ਵਿਭਾਗ ਪੰਜਾਬ ਵੱਲੋ ਮਨਾਏ ਇਸ ਸਮਾਗਮ ਵਿੱਚ ਸ੍ਰੀ ਰਾਮ ਤੀਰਥ ਮੰਨਾ ਚੇਅਰਮੈਨ ਇਪਰੂਵਮੈਂਟ ਟਰੱਸਟ ਬਰਨਾਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਯੋਗ ਕੇਵਲ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਹੀ ਜ਼ਰੂਰੀ ਨਹੀਂ ਹੈ ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਤਾ ਲਈ ਵੀ ਲਾਜ਼ਮੀ ਹੈ।ਇਸ ਮੌਕੇ ਸ਼੍ਰੀ ਸੁਖਪਾਲ ਸਿੰਘ ਜੀਏ ਨੇ ਡੀਸੀ, ਸ਼੍ਰੀ ਕੈਲਾਸ਼ ਚੰਦ ਰਿਸ਼ੀ ਧਿਆਨ ਕੇਦਰ, ਸ਼੍ਰੀ ਜ਼ਸਪਾਲ ਸਿੰਘ ਓਮ ਯੋਗ ਕੇਦਰ, ਸ੍ਰੀ ਦਰਸ਼ਨ ਕੁਮਾਰ ਮਿੱਤਲ ਪਤੰਜਲੀ ਯੋਗ ਸੰਸਥਾਨ ਸੰਮਤੀ, ਸ਼੍ਰੀ ਕ੍ਰਿਸ਼ਨ ਪ੍ਰਤਾਪ ਆਰਟ ਆਫ ਲੀਵਿੰਗ, ਡਾ: ਨਵਨੀਤ ਬਾਂਸਲ ਹਾਜ਼ਰ ਸਨ।ਇਸ ਮੌਕੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਵੱਖ – ਵੱਖ ਸਕੂਲਾਂ ਦੇ ਬੱਚਿਆਂ ਨੇ ਯੋਗ ਦਿਵਸ ਮੌਕੇ ਹਿੱਸਾ ਲਿਆ।

error: Content is protected !!