Gee 98News

ਹੁਣ ਟਰਾਂਸਜੈਂਡਰ (ਕਿੰਨਰ) ਵੀ ਪੁਲਿਸ ਦੀ ਸਿੱਧੀ ਭਰਤੀ ਪ੍ਰਕਿਰਿਆ ‘ਚ ਭਾਗ ਲੈ ਸਕਣਗੇ

ਚੰਡੀਗੜ੍ਹ 23 ਜੂਨ ( Gee98 news service)-
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਦੀ ਸਿੱਧੀ ਭਰਤੀ ਪ੍ਰਕਿਰਿਆ ਵਿੱਚ ਟਰਾਂਸਜੈਂਡਰ (ਕਿੰਨਰ) ਦਾ ਅਪਲਾਈ ਫਾਰਮ ਸਵੀਕਾਰ ਕਰਨ ਦੇ ਹੁਕਮ ਦਿੱਤੇ ਹਨ । ਦਰਅਸਲ ਇਕ ਟਰਾਂਸਜੈਂਡਰ ਨੇ ਚੰਡੀਗੜ੍ਹ ਪੁਲਿਸ ਦੀ ਸਿੱਧੀ ਭਰਤੀ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ । ਹਾਈਕੋਰਟ ਜਾਣ ਤੋਂ ਪਹਿਲਾਂ ਟਰਾਂਸਜੈਂਡਰ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ ਕਿ ਉਹ ਕਾਂਸਟੇਬਲ ਦੀ ਸਿੱਧੀ ਭਰਤੀ ਪ੍ਰਕਿਰਿਆ ਸ਼ਾਮਿਲ ਹੋਣਾ ਚਾਹੁੰਦਾ ਹੈ ਪ੍ਰੰਤੂ ਅਪਲਾਈ ਫਾਰਮ ਵਿਚ “ਟਰਾਂਸਜ਼ੈਂਡਰ ਕਾਲਮ” ਨਹੀਂ ਹੈ । ਜਦ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਟਰਾਂਸਜੈਂਡਰ ਦੀ ਕੋਈ ਗੱਲ ਨਾ ਸੁਣੀ ਤਾਂ ਉਸ ਨੇ ਹਾਈਕੋਰਟ ਦਾ ਰੁਖ਼ ਕੀਤਾ । ਜਸਟਿਸ ਵਿਕਰਮ ਅਗਰਵਾਲ ਦੇ ਬੈਂਚ ਨੇ ਸੁਣਵਾਈ ਦੌਰਾਨ ਪਟੀਸ਼ਨਰ ਨੂੰ ਰਾਹਤ ਦਿੰਦੇ ਹੋਏ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਅਪਲਾਈ ਫਾਰਮ ‘ਚ ਟਰਾਂਸਜੈਂਡਰ ਕਾਲਮ ਨਾ ਹੋਣ ਦੇ ਬਾਵਜੂਦ ਵੀ ਟਰਾਂਸਜੈਂਡਰ ਦਾ ਅਪਲਾਈ ਫਾਰਮ ਸਵੀਕਾਰ ਕੀਤਾ ਜਾਵੇ । ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ‘ਚ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਜਵਾਬ ਦਾਅਵਾ ਦਾਖਲ ਕਰਨ ਦੇ ਹੁਕਮ ਵੀ ਦਿੱਤੇ ਹਨ।

error: Content is protected !!