Skip to main content

Gee 98News

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ “ਡੇਂਗੂ” ਹੋਣ ਦੀਆਂ ਖ਼ਬਰਾਂ…!

ਚੰਡੀਗੜ੍ਹ, 11 ਜੁਲਾਈ-ਸਿੱਧੂ ਮੂਸੇਵਾਲਾ ਕਤਲ ਦੇ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਨੂੰ ਡੇਂਗੂ ਹੋਣ ਦੀਆਂ ਖ਼ਬਰਾਂ ਹਨ । ਬਿਸ਼ਨੋਈ ਫਰੀਦਕੋਟ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਿਥੇ ਚੋਣਵੇਂ ਡਾਕਟਰਾਂ ਦੀ ਟੀਮ ਉਸਦਾ ਇਲਾਜ ਕਰ ਰਹੀ ਹੈ । ਸੂਤਰਾਂ ਅਨੁਸਾਰ ਕੁਝ ਦਿਨਾਂ ਤੋਂ ਲਾਰੈਂਸ ਬਿਸ਼ਨੋਈ ਨੂੰ ਬੁਖ਼ਾਰ ਹੋ ਰਿਹਾ ਸੀ । ਬਠਿੰਡਾ ਜੇਲ੍ਹ ਵਿੱਚ ਸੋਮਵਾਰ ਦੇਰ ਰਾਤ ਅਚਾਨਕ ਉਸਦੀ ਤਬੀਅਤ ਵਿਗੜਨ ਕਾਰਨ ਜੇਲ੍ਹ ਹਸਪਤਾਲ ਟੀਮ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਤੇ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਲਾਰੈਂਸ ਬਿਸ਼ਨੋਈ ਦੇ ਬਲੱਡ ਟੈਸਟ ਦੀ ਰਿਪੋਰਟ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਦੱਸੀ ਜਾ ਰਹੀ ਹੈ । ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਬਿਸ਼ਨੋਈ ਨੂੰ ਵੱਖਰੇ ਕਮਰੇ ਵਿੱਚ ਰੱਖਿਆ ਗਿਆ ਹੈ।

error: Content is protected !!