Skip to main content

Gee 98News

ਕੇਂਦਰ ਨੇ ਪੰਜਾਬ ਨੂੰ ਦਿੱਤੀ 218 ਕਰੋੜ 40 ਲੱਖ ਸਹਾਇਤਾ ਰਾਸ਼ੀ

ਚੰਡੀਗੜ੍ਹ 13 ਜੁਲਾਈ-ਕੇਂਦਰ ਸਰਕਾਰ ਨੇ ਹੜਾਂ ਦੇ ਪਾਣੀ ਨਾਲ ਪ੍ਰਭਾਵਿਤ 22 ਸੂਬਿਆਂ ਲਈ ਵੱਡੀ ਸਹਾਇਤਾ ਰਾਸ਼ੀ ਜਾਰੀ ਕੀਤੀ ਹੈ ।‌ ਹੜਾਂ ਨਾਲ ਪ੍ਰਭਾਵਿਤ ਇਨ੍ਹਾਂ 22 ਸੂਬਿਆਂ ਵਿੱਚ ਕੇਂਦਰ ਨੇ ਪੰਜਾਬ ਨੂੰ ਵੀ ਸ਼ਾਮਿਲ ਕੀਤਾ ਹੈ। ਕੇਂਦਰ ਸਰਕਾਰ ਨੇ 22 ਸੂਬਿਆਂ ਨੂੰ 7532 ਕਰੋੜ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕੇਂਦਰ ਨੇ ਪੰਜਾਬ ਸਰਕਾਰ ਨੂੰ 218 ਕਰੋੜ 40 ਲੱਖ ਰੁਪਏ ਹੜ੍ਹਾਂ ‘ਚ ਮਦਦ ਲਈ ਦਿੱਤੇ ਹਨ। ਪੰਜਾਬ ਵਿੱਚ ਵੀ ਕਾਫ਼ੀ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ। 2 ਦਿਨ ਲਗਾਤਾਰ ਪਏ ਮੀਂਹ ਕਾਰਨ ਸਤਲੁਜ ਦਰਿਆ ਅਤੇ ਘੱਗਰ ਨਦੀ ਵਿੱਚ ਪਾਣੀ ਖਤਰੇ ਤੋਂ ਵੀ ਉੱਪਰ ਜਾ ਰਿਹਾ ਸੀ ਜਿਸ ਤੋਂ ਬਾਅਦ ਸਤਲੁਜ ਦੇ ਪਾਣੀ ਨੇ ਜਲੰਧਰ ਅਤੇ ਸ਼ਾਹਕੋਟ ਦੇ ਖੇਤਰਾਂ ਵਿੱਚ ਮਾਰ ਕੀਤੀ ਤਾਂ ਘੱਗਰ ਨਦੀ ਨੇ ਪਟਿਆਲਾ, ਰਾਜਪੁਰਾ ਦੇ ਪਿੰਡਾਂ ਵਿੱਚ ਕਹਿਰ ਮਚਾਇਆ। ਇਸ ਤੋਂ ਇਲਾਵਾ ਰੂਪਨਗਰ,ਮੋਹਾਲੀ ਅਤੇ ਮਾਨਸਾ ਖੇਤਰ ਵਿੱਚ ਵੀ ਪਾਣੀ ਨੇ ਕਾਫੀ ਨੁਕਸਾਨ ਕੀਤਾ ਹੈ। ਕੇਂਦਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਾਰੀ ਕੀਤੀ ਇਸ ਰਾਸ਼ੀ ਨਾਲ ਪੰਜਾਬ ਨੂੰ ਵੱਡੀ ਸਹਾਇਤਾ ਮਿਲੇਗੀ ।

error: Content is protected !!