Skip to main content

Gee 98News

ਰਾਜਨੀਤੀ ‘ਚ ਸਮਾਂ ਬਹੁਤ ਬਲਵਾਨ ਹੁੰਦਾ ਹੈ ਪ੍ਰੰਤੂ ਅੱਜ ਦੀ ਤਾਰੀਕ ‘ਚ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ-ਵਿਜੇ ਰੂਪਾਣੀ

-ਅਕਾਲੀ-ਭਾਜਪਾ ਗੱਠਜੋੜ ‘ਤੇ ਭਾਜਪਾ ਆਗੂ ਦੇ ਵੱਡੀ ਟਿੱਪਣੀ
ਚੰਡੀਗੜ੍ਹ,16 ਜੁਲਾਈ-ਭਾਜਪਾ ਦੇ ਪੰਜਾਬ ਦੇ ਇੰਚਾਰਜ ਵਿਜੇ ਰੁਪਾਣੀ ਨੇ ਅਕਾਲੀ-ਭਾਜਪਾ ਗੱਠਜੋੜ ‘ਤੇ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਕਿ “ਰਾਜਨੀਤੀ ‘ਚ ਸਮਾਂ ਬਹੁਤ ਬਲਵਾਨ ਹੁੰਦਾ ਹੈ ਪ੍ਰੰਤੂ ਅੱਜ ਦੀ ਤਾਰੀਕ ‘ਚ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ, ਅਕਾਲੀਆਂ ਨਾਲ ਗਠਜੋੜ ਦੇ ਮਾਮਲੇ ‘ਚ ਭਾਜਪਾ ਦਾ ਸਟੈਂਡ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਇੱਥੋਂ ਦੀ ਰਾਜਨੀਤੀ ਵੋਟ ਬੈਂਕ ਤੋਂ ਪਰਿਵਰਤਿਤ ਹੋ ਕੇ ਵਿਕਾਸ ਵੱਲ ਪਰਤੇਗੀ । ਸ੍ਰੀ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ‘ਤੇ ਉਹਨਾਂ ਕਿਹਾ ਕਿ ਜਾਖੜ ਪਰਿਵਾਰ ਦੀ ਹੁਣ ਤੱਕ ਦੀ ਰਾਜਨੀਤੀ ਸਾਫ ਸੁਥਰੀ ਰਹੀ ਹੈ। ਸੁਨੀਲ ਜਾਖੜ ਕੋਲ ਲੰਮਾ ਤਜ਼ਰਬਾ ਹੈ, ਭਾਜਪਾ ਹਾਈ ਕਮਾਂਡ ਨੇ ਸਾਰਾ ਕੁਝ ਦੇਖ ਕੇ ਹੀ ਫੈਸਲਾ ਲਿਆ ਹੈ। ਸੁਨੀਲ ਜਾਖੜ ਨੂੰ ਪੰਜਾਬ ‘ਚ ਭਾਜਪਾ ਦੀ ਕਾਇਆ ਕਲਪ ਅਤੇ ਵਿਸਥਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਭਾਜਪਾ ਨੇ ਦੂਜੀਆਂ ਪਾਰਟੀਆਂ ‘ਚੋ ਆਏ ਨੇਤਾਵਾਂ ਨੂੰ ਉਦਾਹਰਨ ਪੇਸ਼ ਕੀਤੀ ਹੈ ਕਿ ਜੇਕਰ ਉਹ ਸਮਰੱਥ ਹਨ ਅਤੇ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ ਤਾਂ ਉਚਿਤ ਮੌਕੇ ਮਿਲਣਗੇ ।

error: Content is protected !!