Gee 98News

ਬੀਮਾ ਕਲੇਮ : ਉਪਭੋਗਤਾ ਕਮਿਸ਼ਨ ਨੇ ਬੀਮਾ ਕਲੇਮ ਦੇਣ ਦੇ ਹੁਕਮਾਂ ਦੇ ਨਾਲ-ਨਾਲ ਕੰਪਨੀ ਨੂੰ ਠੋਕਿਆ ਜ਼ੁਰਮਾਨਾ

ਚੰਡੀਗੜ੍,17 ਜੁਲਾਈ-ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਬੀਮਾ ਕੰਪਨੀਆਂ ਆਪਣੇ ਬੀਮਾ ਉਪਭੋਗਤਾ ਦੀ ਮੌਤ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾ ਕੇ ਬੀਮਾ ਕਲੇਮ ਦੇਣ ਤੋਂ ਇਨਕਾਰ ਕਰਦਿਆਂ ਹਨ। ਅਜਿਹਾ ਮਾਮਲਾ ਲੁਧਿਆਣਾ ਵਿਖੇ ਵੀ ਸਾਹਮਣੇ ਆਇਆ ਹੈ ਜਿੱਥੇ ਬੀਮਾ ਕੰਪਨੀ ਨੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੀਮਾ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਜਦ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਉਪਭੋਗਤਾ ਅਦਾਲਤ ਤੱਕ ਪਹੁੰਚ ਕੀਤੀ ਤਾਂ ਉਪਭੋਗਤਾ ਅਦਾਲਤ ਨੇ ਬੀਮਾ ਕੰਪਨੀ ਨੂੰ ਬੀਮਾ ਕਲੇਮ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਅਤੇ ਕੰਪਨੀ ਨੂੰ 10 ਹਜ਼ਾਰ ਦਾ ਜ਼ੁਰਮਾਨਾ ਵੀ ਕੀਤਾ । ਜ਼ਿਲ੍ਹਾ ਉਪਭੋਗਤਾ ਸ਼ਿਕਾਇਤ ਨਿਵਾਰਨ ਕਮਿਸ਼ਨ ਵਿੱਚ ਸ਼ਿਕਾਇਤ ਕਰਨ ਵਾਲੇ ਦੀਪਕ ਪਾਂਡੇ ਵਾਸੀ ਸਾਹਨੇਵਾਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ‌ HDFC ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ ਤੋਂ 2018 ਵਿੱਚ ਬੀਮਾ ਪਾਲਿਸੀ ਲਈ ਸੀ । ਬੀਮਾ ਪਾਲਿਸੀ ਦੇਣ ਸਮੇਂ ਕੰਪਨੀ ਦੇ ਮੁਲਾਜ਼ਮਾਂ ਨੇ ਕਿਹਾ ਸੀ ਕਿ ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ 2 ਲੱਖ 10 ਹਜ਼ਾਰ ਕਲੇਮ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਵੇਗਾ, ਨਹੀਂ ਤਾਂ ਦਸ ਸਾਲ ਬਾਅਦ ਉਹਨਾਂ ਦੀ ਜਮਾਂ ਰਾਸ਼ੀ ਵਾਪਿਸ ਕਰ ਦਿਤੀ ਜਾਵੇਗੀ ਪਰੰਤੂ ਸ਼ਿਕਾਇਤਕਰਤਾ ਦੇ ਪਿਤਾ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਨੇ ਇਹ ਕਹਿੰਦੇ ਹੋਏ ਬੀਮਾ ਕਲੇਮ ਦੇਣ ਤੋਂ ਨਾਂਹ ਕਰ ਦਿੱਤੀ ਕਿ ਕੰਪਨੀ ਨੂੰ ਬਿਮਾਰੀ ਬਾਰੇ ਪਹਿਲਾਂ ਨਹੀਂ ਦੱਸਿਆ ਗਿਆ । ਬੀਮਾ ਕੰਪਨੀ ਦੇ ਮੁਕਰਨ ਤੋਂ ਬਾਅਦ ਦੀਪਕ ਪਾਂਡੇ ਨੇ ਉਪਭੋਗਤਾ ਕਮੀਸ਼ਨ ਦਾ ਸਹਾਰਾ ਲਿਆ ਸੀ ।

error: Content is protected !!