Gee 98News

ਭਗਵੰਤ ਮਾਨ ਨੇ ਗਵਰਨਰ ‘ਤੇ ਫੇਰ ਕੀਤੀ ਤਿੱਖੀ ਟਿੱਪਣੀ …!

ਚੰਡੀਗੜ੍ਹ 22 ਜੁਲਾਈ-ਪੰਜਾਬ ਸਰਕਾਰ ਵੱਲੋਂ 19 ਅਤੇ 20 ਜੂਨ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਸੰਵਿਧਾਨ ਜਾਂ ਗੈਰ ਸੰਵਿਧਾਨਕ ਹੋਣ ਸਬੰਧੀ ਰਾਜ ਭਵਨ ਅਤੇ ਪੰਜਾਬ ਸਰਕਾਰ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਕੁਝ ਦਿਨ ਪਹਿਲਾਂ ਰਾਜਪਾਲ ਬੀ ਐਲ ਪ੍ਰੋਹਿਤ ਨੇ ਇਜਲਾਸ ਨੂੰ ਗੈਰ ਸੰਵਿਧਾਨਿਕ ਕਹਿੰਦੇ ਹੋਏ ਪਾਸ ਕੀਤੇ ਬਿੱਲਾਂ ਸੰਬੰਧੀ ਦੇਸ਼ ਦੇ ਅਟਾਰਨੀ ਜਨਰਲ ਨਾਲ ਸਲਾਹ ਮਸ਼ਵਰਾ ਕਰਨ ਦੀ ਗੱਲ ਆਖੀ ਸੀ । ਹੁਣ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਟਿੱਪਣੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਰਾਜਪਾਲ ਨੂੰ ਇਹ ਨਹੀਂ ਪਤਾ ਕਿ ਸੈਸ਼ਨ ਸੰਵਿਧਾਨਕ ਜਾਂ ਗੈਰ ਸੰਵਧਾਨਿਕ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਰਾਜਪਾਲ ਬਿੱਲਾਂ ਦੇ ਦਸਤਖ਼ਤ ਨਹੀਂ ਕਰਨਾ ਚਾਹੁੰਦੇ ਅਤੇ ਉਹ ਇਸ ਮਾਮਲੇ ‘ਚ ਜਾਣ ਬੁੱਝ ਕੇ ਦੇਰੀ ਕਰ ਰਹੇ ਹਨ।

error: Content is protected !!