Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

.. ਵਾਜਾਂ ਮਾਰੀਆਂ ਬੁਲਾਇਆ ਕਈ ਵਾਰ, ਕਿਸੇ ਨੇ ਉਹਦੀ ਗੱਲ ਨਾ ਸੁਣੀ

Nirmal Pandori by Nirmal Pandori
07/28/2021
in ਪੰਜਾਬ
Reading Time: 1 min read
A A
0
.. ਵਾਜਾਂ ਮਾਰੀਆਂ ਬੁਲਾਇਆ ਕਈ ਵਾਰ, ਕਿਸੇ ਨੇ ਉਹਦੀ ਗੱਲ ਨਾ ਸੁਣੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 28 ਜੁਲਾਈ (ਨਿਰਮਲ ਸਿੰਘ ਪੰਡੋਰੀ) : ਅੱਤ ਦੀ ਗਰਮੀ, ਹੱਥਾਂ ਵਿੱਚ ਦਰਖ਼ਾਸਤ, ਅੱਖਾਂ ਵਿੱਚ ਤਰਲਾ.. ਤੇ ਉਹ ਪੁਲਿਸ ਅਫ਼ਸਰਾਂ ਦੇ ਅੱਗੇ ਹੱਥ ਜੋੜਦੀ ਰਹੀ ਕਿ ਮੈਨੂੰ ਮੰਤਰੀ ਜੀ ਨਾਲ ਮਿਲਾ ਦੇਵੋ ਪਰ ਕਿਸੇ ਨੇ ਉਹਦੀ ਗੱਲ ਨਾ ਸੁਣੀ। ਫਿਰ ਮੰਤਰੀ ਜੀ ਦੀ ਮੀਟਿੰਗ ਖ਼ਤਮ ਹੋਈ, ਗੱਡੀਆਂ ਹੂਟਰ ਮਾਰਦੀਆਂ ਉਹਦੇ ਕੋਲ ਦੀ ਲੰਘ ਗਈਆਂ, ਉਸ ਨੂੰ ਪੁਲਿਸ ਵਾਲਿਆਂ ਨੇ ਇੱਕ ਪਾਸੇ ਧੱਕ ਦਿੱਤਾ। ਉਸ ਦੀ ਬੇਵਸੀ ਹੰਝੂਆਂ ਦਾ ਸਲਾਬ ਬਣ ਗਈ ਤੇ ਉਹ ਹੱਥ ਵਿੱਚ ਦਰਖ਼ਾਸਤ ਫੜੀ ਰੋਦੀਂ ਰਹੀ ਪਰ ਉਹਦੀ ਆਵਾਜ਼ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ਤੋਂ ਮੱਧਮ ਸੀ। ਇਹ ਵਾਕਿਆਤ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਪਿਛਲੇ ਦਿਨੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਣ ਸਮੇਂ ਦਾ ਹੈ। ਉਸ ਨੇ ਰੋਦੀਂ ਕੁਰਲਾਉਦੀਂ ਨੇ ਪੱਤਰਕਾਰਾਂ ਅੱਗੇ ਆਪਣੀ ਵਿਥਿਆ ਦੱਸ ਕੇ ਆਪਣਾ ਮਨ ਹਲਕਾ ਕਰ ਲਿਆ ਤੇ ਉਹ ਚੁੰਨੀ ਦੇ ਲੜ ਨਾਲ ਹੰਝੂ ਪੂੰਝਦੀ ਆਪਣੇ ਘਰ ਵੱਲ ਤੁਰ ਗਈ। ਉਸ ਦੇ ਚਿਹਰੇ ’ਤੇ ਇੱਕ ਉਮੀਦ ਸੀ ਕਿ ਫਿਰ ਕਦੇ ਕੋਈ ਮੰਤਰੀ ਆਵੇਗਾ ਤਾਂ ਸ਼ਾਇਦ ਉਸ ਦਾ ਦੁੱਖੜਾ ਸੁਣ ਲਵੇਗਾ। ਇਹ ਕਹਾਣੀ ਬਰਨਾਲਾ ਦੇ ਗੱਡਾਖਾਨਾ ਚੌਂਕ ਨੇੜੇ ਥਾਣਾ ਸਿਟੀ ਦੇ ਪਿੱਛੇ ਰਹਿੰਦੀ ਔਰਤ ਕਮਲਜੀਤ ਦੀ ਹੈ , ਜਿਸ ਦੇ ਪਤੀ ਸਾਗਰ ਮੱਲ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਦੇ ਦੁੱਖ ਤੋਂ ਬਾਅਦ ਉਸ ਦੇ ਬੇਟੇ ਦੀ ਮੌਤ ਵੀ ਹੋ ਗਈ। ਹੁਣ ਆਪਣੇ ਘਰ ਵਿੱਚ ਉਹ ਇਕੱਲੀ ਔਰਤ ਰਹਿੰਦੀ ਹੈ। ਕਮਲਜੀਤ ਦੇ ਹੱਥਾਂ ਵਿੱਚ ਫੜੀ ਦਰਖ਼ਾਸਤ ਦੀ ਇਬਾਰਤ ਹੈ ਕਿ ‘‘ਉਹ ਸਿਵਲ ਹਸਪਤਾਲ ਬਰਨਾਲਾ ਵਿਖੇ ਬਤੌਰ ਸਫਾਈ ਸੇਵਕ ਕੰਮ ਕਰਦੀ ਸੀ । ਉਸ ਨੇ ਕੋਵਿਡ-19 ਦੇ ਸਮੇਂ ਦੌਰਾਨ ਵੀ ਕੇਅਰ ਸੈਂਟਰ ਸੋਹਲ ਪੱਤੀ ਵਿਖੇ ਵੀ ਡਿਊਟੀ ਕੀਤੀ। ਜਦੋਂ ਕੋਰੋਨਾ ਦੀ ਲਹਿਰ ਕੁਝ ਘੱਟ ਹੋਈ ਤਾਂ ਉਸ ਨੂੰ ਡਿਊਟੀ ਤੋਂ ਕੱਢ ਦਿੱਤਾ ਗਿਆ। ਪਸ਼ਾਸਕੀ ਸਿਤਮਜਰੀਫ਼ੀ ਇਹ ਵੀ ਹੈ ਕਿ ਉਸ ਨੂੰ ਦੋ ਮਹੀਨਿਆਂ ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ। ਆਪਣੀ ਡਿਊਟੀ ’ਤੇ ਦੁਬਾਰਾ ਬਹਾਲ ਕਰਨ ਅਤੇ ਰਹਿੰਦੀ ਦੋ ਮਹੀਨਿਆਂ ਦੀ ਤਨਖ਼ਾਹ ਲੈਣ ਲਈ ਉਹ ਹਰ ਅਫ਼ਸਰ ਦੇ ਦਰਵਾਜ਼ੇ ’ਤੇ ਗਈ ,ਜਦ ਵੀ ਕੋਈ ਮੰਤਰੀ ਬਰਨਾਲੇ ਆਉਦਾ ਹੈ ਤਾਂ ਉਹ ਆਪਣੀ ਫਰਿਆਦ ਲੈ ਕੇ ਜਾਂਦੀ ਹੈ ਪ੍ਰੰਤੂ ਹਰ ਵਾਰੀ ਉਸ ਦੀ ਫਰਿਆਦ ਗੱਡੀਆਂ ਦੇ ਹੂਟਰਾਂ ਦੀ ਆਵਾਜ਼ ਥੱਲੇ ਦੱਬੀ ਜਾਂਦੀ ਹੈ ਅਤੇ ਉਹ ਅਗਲੀ ਵਾਰ ਕਿਸੇ ਮੰਤਰੀ ਦੇ ਆਉਣ ਦੀ ਉਮੀਦ ਲੈ ਕੇ ਮੁੜ ਜਾਂਦੀ ਹੈ। ਇਸ ਤਰਾਂ ਕਮਲਜੀਤ ਕਈ ਮਹੀਨਿਆਂ ਤੋ ਸਰਕਾਰੀ ਦਫ਼ਤਰਾਂ ਅਤੇ ਲੀਡਰਾਂ ਅੱਗੇ ਤਰਲੇ ਕੱਢਦੀ ਫਿਰ ਰਹੀ ਹੈ ਪਰ ਅਜੇ ਤੱਕ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

07/01/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

07/01/2025
ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ

ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ

07/01/2025
Load More
Previous Post

ਪਿੰਡ ਵਜੀਦਕੇ ਕਲਾਂ ਵਿਖੇ ਫਿਲਮੀ ਅੰਦਾਜ ’ਚ ਖੋਹੀ ਗੱਡੀ

Next Post

ਬਰਾੜ ਦਾ ਕਰੈਸ਼ਰ ਬੰਦ.. ਅਗਲੇ ਨੇ ਪਿੱਛੇ ਦੀ ਕੰਨ ਫੜਿਆ

Nirmal Pandori

Nirmal Pandori

Related Posts

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ
ਪੰਜਾਬ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

by Nirmal Pandori
07/01/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ
ਪੰਜਾਬ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

by Nirmal Pandori
07/01/2025
ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ
ਪੰਜਾਬ

ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ

by Nirmal Pandori
07/01/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਅਹਿਮ ਖ਼ਬਰ….ਸਰਕਾਰੀ ਕਰਮਚਾਰੀ ਦੀ ਮਾਨਸਿਕ ਤੌਰ ‘ਤੇ ਕਮਜ਼ੋਰ ਸੰਤਾਨ ਪੈਨਸ਼ਨ ਦੀ ਹੱਕਦਾਰ-ਹਾਈਕੋਰਟ

by Nirmal Pandori
07/01/2025
ਸਰਕਾਰੀ ਹਸਪਤਾਲ ਦੇ ਸਟਾਫ਼ ਨੇ ਸਰਕਾਰ ਦੇ ਲਾਤਾ ਭ੍ਰਿਸ਼ਟਾਚਾਰ ਦਾ ਟੀਕਾ…ਜਾਂਚ ਵਿਜੀਲੈਂਸ ਕੋਲ
ਪੰਜਾਬ

ਸਰਕਾਰੀ ਹਸਪਤਾਲ ਦੇ ਸਟਾਫ਼ ਨੇ ਸਰਕਾਰ ਦੇ ਲਾਤਾ ਭ੍ਰਿਸ਼ਟਾਚਾਰ ਦਾ ਟੀਕਾ…ਜਾਂਚ ਵਿਜੀਲੈਂਸ ਕੋਲ

by Nirmal Pandori
06/30/2025
ਵੱਡੀ ਖ਼ਬਰ….ਸਿੱਖ ਧਰਮ ਦੀ ਸਰਬਉੱਚ ਅਦਾਲਤ ਦੇ ਸਾਬਕਾ ਜਥੇਦਾਰ ਨੇ ਖੜਕਾਇਆ ਦੁਨਿਆਵੀਂ ਅਦਾਲਤ ਦਾ ਦਰਵਾਜ਼ਾ
ਪੰਜਾਬ

ਵੱਡੀ ਖ਼ਬਰ….ਸਿੱਖ ਧਰਮ ਦੀ ਸਰਬਉੱਚ ਅਦਾਲਤ ਦੇ ਸਾਬਕਾ ਜਥੇਦਾਰ ਨੇ ਖੜਕਾਇਆ ਦੁਨਿਆਵੀਂ ਅਦਾਲਤ ਦਾ ਦਰਵਾਜ਼ਾ

by Nirmal Pandori
06/30/2025
Load More
Next Post
ਬਰਾੜ ਦਾ ਕਰੈਸ਼ਰ ਬੰਦ.. ਅਗਲੇ ਨੇ ਪਿੱਛੇ ਦੀ ਕੰਨ ਫੜਿਆ

ਬਰਾੜ ਦਾ ਕਰੈਸ਼ਰ ਬੰਦ.. ਅਗਲੇ ਨੇ ਪਿੱਛੇ ਦੀ ਕੰਨ ਫੜਿਆ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਹਿਲ ਕਲਾਂ ਨੇੜੇ ਸੜਕ ਹਾਦਸੇ ਵਿੱਚ ਮਜ਼ਦੂਰ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਮੌਤ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

ਕਮਰੇ ‘ਚ ਲੱਗੀ ਅਚਾਨਕ ਅੱਗ…ਸੁੱਤੇ ਪਏ ਪਤੀ ਪਤਨੀ ਦੀ ਸੜਨ ਕਰਕੇ ਦਰਦਨਾਕ ਮੌਤ

ਦਿੱਲੀ ‘ਚ ਅੱਜ ਤੋਂ ਪੁਰਾਣੇ ਵਹੀਕਲਾਂ ਦਾ ਪੈਟਰੋਲ ਅਤੇ ਡੀਜ਼ਲ ਬੰਦ

ਅਹਿਮ ਖ਼ਬਰ….ਸਰਕਾਰੀ ਕਰਮਚਾਰੀ ਦੀ ਮਾਨਸਿਕ ਤੌਰ ‘ਤੇ ਕਮਜ਼ੋਰ ਸੰਤਾਨ ਪੈਨਸ਼ਨ ਦੀ ਹੱਕਦਾਰ-ਹਾਈਕੋਰਟ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend