Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਾੜ ਦਾ ਕਰੈਸ਼ਰ ਬੰਦ.. ਅਗਲੇ ਨੇ ਪਿੱਛੇ ਦੀ ਕੰਨ ਫੜਿਆ

Nirmal Pandori by Nirmal Pandori
07/29/2021
in ਪੰਜਾਬ
Reading Time: 1 min read
A A
0
ਬਰਾੜ ਦਾ ਕਰੈਸ਼ਰ ਬੰਦ.. ਅਗਲੇ ਨੇ ਪਿੱਛੇ ਦੀ ਕੰਨ ਫੜਿਆ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ, 29 ਜੁਲਾਈ (ਜੀ98 ਨਿਊਜ਼) : ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਬੇਟੇ ਦੇ ਨਾਮ ’ਤੇ ਚੱਲ ਰਿਹਾ ਕਰੈਸ਼ਰ ਬੰਦ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰੂਨੀ ਹਲਕਿਆਂ ’ਚ ਹਲਚਲ ਸ਼ੁਰੂ ਹੋ ਗਈ ਹੈ। ਸੰਬੰਧਿਤ ਵਿਭਾਗ ਵੱਲੋਂ ਬਰਾੜ ਦੇ ਕਰੈਸ਼ਰ ਨੂੰ ਬੰਦ ਕਰਨ ਦੀ ਕਾਰਵਾਈ ਲਈ ਰੁਟੀਨ ਦੀ ਕਾਰਵਾਈ ਕਿਹਾ ਜਾ ਰਿਹਾ ਹੈ ਪਰ ਦਰਸ਼ਨ ਸਿੰਘ ਬਰਾੜ ਵੱਲੋਂ ਇਸ ਕਾਰਵਾਈ ਨੂੰ ਸਿਆਸੀ ਰੰਜਿਸ਼ ਕਿਹਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਆਪਸੀ ਖਿੱਚੋਤਾਣ ਦਰਮਿਆਨ ਦਰਸ਼ਨ ਸਿੰਘ ਬਰਾੜ ਨੇ ਖੁੱਲ ਕੇ ਨਵਜੋਤ ਸਿੰਘ ਸਿੱਧੂ ਦੀ ਪਿੱਠ ਥਾਪੜੀ ਸੀ। ਸ਼ੋਸਲ ਮੀਡੀਆ ’ਤੇ ਦਰਸ਼ਨ ਸਿੰਘ ਬਰਾੜ ਨੇ ਸਿੱਧੂ ਦੀ ਤਾਰੀਫ਼ ਦੇ ਕਸੀਦੇ ਪੜੇ ਪਰ ਉਨਾਂ ਦੀ ਭਾਸ਼ਾ ਕੈਪਟਨ ਅਮਰਿੰਦਰ ਸਿੰਘ ਖ਼ੇਮੇ ਨੂੰ ਤਿੱਖੇ ਤੀਰਾਂ ਵਾਂਗ ਚੁਭਣ ਵਾਲੀ ਸੀ। ਦਰਸ਼ਨ ਸਿੰਘ ਬਰਾੜ ਦੇ ਬੇਟੇ ਕਮਲਜੀਤ ਬਰਾੜ ਨੇ ਤਾਂ ਸ਼ਰੇਆਮ ਆਖ ਦਿੱਤਾ ਹੈ ਕਿ ਸਾਨੂੰ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਖੜਨ ਦੀ ਸਜ਼ਾ ਮਿਲੀ ਹੈ। ਕਿਉਂਕਿ ਸਾਡੇ ਬਰਾਬਰ ਚੱਲ ਰਹੇ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਦੇ ਕਰੈਸ਼ਰ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਬਰਾੜ ਦੇ ਕਰੈਸ਼ਰ ਉੱਪਰ ਕੀਤੀ ਕਾਰਵਾਈ ਤੋਂ ਇੱਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਹਾਥੀ ਦੇ ਦੰਦਾਂ ਵਾਂਗ ਬਾਹਰੋਂ ਦੇਖਣ ਨੂੰ ਭਾਵੇਂ ਕੈਪਟਨ ਅਤੇ ਸਿੱਧੂ ਖ਼ੇਮਾ ਕਾਂਗਰਸ ਦੀ ਮਜ਼ਬੂਤੀ ਲਈ ਮਿਲ ਕੇ ਚੱਲਣ ਦੇ ਵੱਡੇ ਦਾਅਵੇ ਕਰ ਰਹੇ ਹਨ ਪਰ ਅੰਦਰੂਨੀ ਤੌਰ ’ਤੇ ਪੰਜਾਬ ਕਾਂਗਰਸ ਅੰਦਰ ‘ਸਭ ਅੱਛਾ’ ਨਹੀਂ ਹੈ। ਦਰਸ਼ਨ ਸਿੰਘ ਬਰਾੜ ਦੇ ਕਾਰੋਬਾਰ ਉੱਪਰ ਸਰਕਾਰੀ ਕੁਹਾੜਾ ਚੱਲਣ ਤੋਂ ਬਾਅਦ ਸਿੱਧੂ ਦੀ ਅਗਵਾਈ ਹੇਠ ਖੜਨ ਵਾਲੇ ਹੋਰ ਵਿਧਾਇਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ ਕਿਉਂਕਿ ਸਿੱਧੂ ਦੇ ਹੱਕ ਵਿੱਚ ਖੜੇ ਬਹੁਤੇ ਵਿਧਾਇਕਾਂ ਦਾ ਰੇਤਾ,ਬਜਰੀ ਅਤੇ ਹੋਰ ਕਈ ਤਰਾਂ ਦੇ ਕਾਰੋਬਾਰਾਂ ਵਿੱਚ ਸਿੱਧੇ/ਅਸਿੱਧੇ ਤੌਰ ’ਤੇ ਸਾਂਝ ਹੈ। ਕਾਂਗਰਸ ਦੇ ਅੰਦਰਲੀ ਚਰਚਾ ਅਨੁਸਾਰ ਦਰਸ਼ਨ ਸਿੰਘ ਬਰਾੜ ਦੇ ਕਾਰੋਬਾਰ ਉੱਪਰ ਕੀਤੀ ਕਾਰਵਾਈ ਨੂੰ ‘ਪਿੱਛੇ ਦੀ ਕੰਨ ਫੜਨ’ ਦੀ ਕਾਰਵਾਈ ਵੀ ਮੰਨਿਆ ਜਾ ਰਿਹਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

12/05/2025
ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

12/05/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

12/05/2025
Load More
Previous Post

.. ਵਾਜਾਂ ਮਾਰੀਆਂ ਬੁਲਾਇਆ ਕਈ ਵਾਰ, ਕਿਸੇ ਨੇ ਉਹਦੀ ਗੱਲ ਨਾ ਸੁਣੀ

Next Post

ਪਿੰਡਾਂ ’ ਚ ਵਿਕਾਸ ਕਾਰਜਾਂ ਨੂੰ ਲੱਗੀਆਂ ਬਰੇਕਾਂ..!

Nirmal Pandori

Nirmal Pandori

Related Posts

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਪੰਜਾਬ

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

by Nirmal Pandori
12/05/2025
ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ
ਪੰਜਾਬ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

by Nirmal Pandori
12/05/2025
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

by Nirmal Pandori
12/05/2025
ਮਹਿਲਾ ਵਕੀਲ ਨੇ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਲਾਏ ਸਮੂਹਿਕ ਜਬਰ ਜਨਾਹ ਦੇ ਦੋਸ਼
ਪੰਜਾਬ

ਪੰਚਾਇਤ ਸੰਮਤੀ ਚੋਣਾਂ‌ : ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ

by Nirmal Pandori
12/04/2025
ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਨੇ ਡਾਕਟਰ ਤੋਂ ਮੰਗੀ ਇੱਕ ਕਰੋੜ ਦੀ ਫਿਰੌਤੀ
ਪੰਜਾਬ

ਅਹਿਮ ਖ਼ਬਰ…ਮੋਬਾਈਲ ਫ਼ੋਨਾਂ ‘ਚ ਨਵੀਂ ਐਪ ‘ਸੰਚਾਰ ਸਾਥੀ’ ਹੋਵੇਗੀ ਪ੍ਰੀਲੋਡ

by Nirmal Pandori
12/02/2025
MP ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਲਈ ਖ਼ਤਰਾ….ਪੰਜਾਬ ਪੁਲਿਸ ਦਾ ਹਾਈਕੋਰਟ ਵਿੱਚ ਦਾਅਵਾ
ਪੰਜਾਬ

ਜੇ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਦਿੱਤੀ ਤਾਂ ਹਾਲਾਤ ਖ਼ਰਾਬ ਹੋ ਜਾਣਗੇ- ਪੰਜਾਬ ਸਰਕਾਰ

by Nirmal Pandori
12/01/2025
Load More
Next Post
ਪਿੰਡਾਂ ’ ਚ ਵਿਕਾਸ ਕਾਰਜਾਂ ਨੂੰ ਲੱਗੀਆਂ ਬਰੇਕਾਂ..!

ਪਿੰਡਾਂ ’ ਚ ਵਿਕਾਸ ਕਾਰਜਾਂ ਨੂੰ ਲੱਗੀਆਂ ਬਰੇਕਾਂ..!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਕਾਤਲ ਪਤਨੀ….ਕੈਨੇਡੀਅਨ ਪਤਨੀ ਵੱਲੋਂ ਪਤੀ ਦੇ ਕਤਲ ਸਬੰਧੀ ਪੁਲਿਸ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਕੱਲ੍ਹ ਬਰਨਾਲਾ ਪੁੱਜਣਗੇ

ਅਹਿਮ ਖ਼ਬਰ…ਦੇਸ਼ ਵਿੱਚ ਸ਼ੁਰੂ ਹੋਵੇਗੀ ਇਲੈਕਟ੍ਰੋਨਿਕਸ ਟੋਲ ਟੈਕਸ ਪ੍ਰਣਾਲੀ

ਆਂਗਨਵਾੜੀ ਮੁਲਾਜ਼ਮਾਂ ਵੱਲੋਂ ਕੇਂਦਰੀ ਮੰਤਰੀ ਬਿੱਟੂ ਦੇ ਦਫ਼ਤਰ ਅੱਗੇ ਰਾਜ ਪੱਧਰੀ ਰੋਸ ਰੈਲੀ 8 ਦਸੰਬਰ ਨੂੰ-ਰੁਪਿੰਦਰ ਬਾਵਾ

ਤੇਜ਼ਾਬ ਹਮਲੇ ਦੇ ਪੀੜ੍ਹਤਾਂ ਦੇ ਹੱਕ ‘ਚ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਹਾਈਕੋਰਟਾਂ ਨੂੰ ਦਿੱਤੇ ਹੁਕਮ

ਪੰਚਾਇਤ ਸੰਮਤੀ ਚੋਣਾਂ‌ : ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਪੱਗ ਦਾ ਰੰਗ “ਸਰੋਂ ਫੁੱਲਾ” ਨਜ਼ਰ ਆ ਰਿਹਾ ਹੈ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend