Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

‘ਸੀਮਾ’ ਸਾਡੀ ਹੋ ਗਈ…ਤੇ ‘ਅੰਜੂ’ ਉਹਨਾਂ ਦੀ…ਸਰਹੱਦੋਂ ਪਾਰ ਦੀ ਮੁਹੱਬਤ ਨੇ ਆਮ ਪਰਿਵਾਰਾਂ ‘ਚ ਪੈਦਾ ਕੀਤੀ ਚਿੰਤਾ

Nirmal Pandori by Nirmal Pandori
08/22/2023
in ਪੰਜਾਬ
Reading Time: 1 min read
A A
0
‘ਸੀਮਾ’ ਸਾਡੀ ਹੋ ਗਈ…ਤੇ ‘ਅੰਜੂ’ ਉਹਨਾਂ ਦੀ…ਸਰਹੱਦੋਂ ਪਾਰ ਦੀ ਮੁਹੱਬਤ ਨੇ ਆਮ ਪਰਿਵਾਰਾਂ ‘ਚ ਪੈਦਾ ਕੀਤੀ ਚਿੰਤਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 22 ਅਗਸਤ-ਉਂਝ ਤਾਂ ਭਾਵੇਂ ਭਾਰਤ ਅਤੇ ਪਾਕਿਸਤਾਨ ਨੇ ਦੁਸ਼ਮਣੀ ਦੀਆਂ ਲਕੀਰਾਂ ਖਿੱਚੀਆਂ ਹੋਈਆਂ ਹਨ ਪਰੰਤੂ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦੇ ਮਨਾਂ ਵਿੱਚ ਪ੍ਰੇਮ-ਘੰਟੀਆਂ ਵੱਜਦੀਆਂ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਸਾਡੇ ਨੋਇਡਾ ਦਾ ਪ੍ਰੇਮ ਉਧਰਲੀ ਸੀਮਾ ਹੈਦਰ ਨੂੰ ਖਿੱਚ ਕੇ ਲੈ ਆਇਆ ਅਤੇ ਸਾਡੀ ਇਧਰਲੀ ਅੰਜੂ ਨੂੰ ਉਧਰਲੀ ਮੁਹੱਬਤ ਖਿੱਚ ਕੇ ਲੈ ਗਈ । ਸੀਮਾ ਤੇ ਅੰਜੂ ਦੀ ਪ੍ਰੇਮ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਖ਼ੂਬ ਤਰਥੱਲੀ ਮਚਾਈ। ਦੋਵਾਂ ਦੇਸ਼ਾਂ ਦੇ ਦੇਸ਼ ਪ੍ਰੇਮੀਆਂ ਨੇ ਤਲਵਾਰਾ ਵੀ ਖਿੱਚੀਆਂ। ਭਾਰਤ ਪੁੱਜੀ ਸੀਮਾ ਹੈਦਰ ਨਾਲੋਂ ਪਾਕਿਸਤਾਨ ਪੁੱਜੀ ਅੰਜੂ ਦੀ ਆਓ-ਭਗਤ ਜ਼ਿਆਦਾ ਹੋਈ। ਸੀਮਾ ਨੂੰ ਤਾਂ ਇੱਧਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ । ਹੁਣ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਤਿੰਨ ਬੱਚਿਆਂ ਦੀ ਇੱਕ ਮਹਿਲਾ ਨੂੰ ਆਪਣੇ ਪਾਕਿਸਤਾਨੀ ਫੇਸਬੁੱਕ ਮਿੱਤਰ ਨਾਲ ਪਿਆਰ ਹੋ ਗਿਆ ਅਤੇ ਉਹ ਪਾਕਿਸਤਾਨ ਜਾ ਕੇ ਉਸ ਨੂੰ ਮਿਲਣ ਲਈ ਬੇਤਾਬ ਹੈ। ਮਹਿਲਾ ਦੇ ਪਤੀ ਨੇ ਆਪਣੀ ਪਤਨੀ ਦੇ ਪਾਕਿਸਤਾਨੀ ਵਿਅਕਤੀ ਨਾਲ ਸੰਬੰਧਾਂ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪਤੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦੀ ਪਤਨੀ ਆਪਣੇ ਮਿੱਤਰ ਨੂੰ ਮਿਲਣ ਲਈ ਬਹੁਤ ਹੈ ਅਤੇ ਉਹ ਕਿਸੇ ਵੇਲੇ ਵੀ ਪਾਕਿਸਤਾਨ ਜਾ ਸਕਦੀ ਹੈ। ਪਤੀ ਨੇ ਇਹ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਉਸਦੀ ਕੋਈ ਗੱਲ ਨਹੀਂ ਸੁਣ ਰਹੀ । ਪਤੀ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੱਲ੍ਹ ਨੂੰ ਉਸ ਦੀ ਪਤਨੀ ਪਾਕਿਸਤਾਨ ਆਪਣੇ ਮਿੱਤਰ ਨੂੰ ਮਿਲਣ ਲਈ ਚਲੀ ਗਈ ਤਾਂ ਉਸਨੂੰ ਹੈਰਾਨ ਪਰੇਸ਼ਾਨ ਨਾ ਕੀਤਾ ਜਾਵੇ।

ਪਤੀ ਨੇ ਇਹ ਵੀ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਪਾਕਿਸਤਾਨੀ ਵਿਅਕਤੀ ਨਾਲ ਸੋਸ਼ਲ ਮੀਡੀਆ ‘ਤੇ ਗੱਲਬਾਤ ਕਰਨ ਤੋਂ ਵਰਜਿਆ ਹੈ ਪਰ ਉਸਦੇ ਸਿਰ ‘ਤੇ “ਇਸ਼ਕ ਦਾ ਭੂਤ” ਸਵਾਰ ਹੈ ਅਤੇ ਉਹ ਲੰਮਾ ਸਮਾਂ ਉਸ ਨਾਲ ਫੋਨ ‘ਤੇ ਗੱਲ ਕਰਦੀ ਹੈ। ਅੰਮ੍ਰਿਤਸਰ ਵਾਸੀ ਇਸ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਪਾਕਿਸਤਾਨੀ ਮਿੱਤਰ ਨਾਲ ਘਰ ਦੀ ਸਾਰੀ ਗੱਲ ਸਾਂਝੀ ਕਰਦੀ ਹੈ। ਦੂਜੇ ਪਾਸੇ ਪਤਨੀ ਨੇ ਆਪਣੇ ਪਤੀ ਤੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਕਿਸਤਾਨੀ ਵਿਅਕਤੀ ਨਾਲ ਉਸਦਾ ਭੈਣ-ਭਰਾ ਦਾ ਰਿਸ਼ਤਾ ਹੈ ਅਤੇ ਉਹ ਆਪਣੇ ਭਰਾ ਨਾਲ ਦੁੱਖ-ਸੁੱਖ ਸਾਂਝਾ ਕਰਦੀ ਹੈ। ਬਹਰਹਾਲ ! ਸੋਸ਼ਲ ਮੀਡੀਆ ਦੀ ਉਪਜ ਇਨ੍ਹਾਂ ਪ੍ਰੇਮ ਪ੍ਰਸੰਗਾਂ ਨੇ ਦੋਹਾਂ ਮੁਲਕਾਂ ਦੇ ਆਮ ਪਰਿਵਾਰਾਂ ਵਿੱਚ ਇੱਕ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ । ਦੋਵੇਂ ਮੁਲਕਾਂ ਦੀਆਂ ਸਰਕਾਰਾਂ ਭਾਵੇਂ ਕਿਸੇ ਦੇ ਦਿਲ ਵਿੱਚ ਉਪਜੀ “ਪ੍ਰੇਮ ਭਾਵਨਾ” ਨੂੰ ਤਾਂ ਨਹੀਂ ਰੋਕ ਸਕਦੀਆਂ ਪ੍ਰੰਤੂ ਜਿਸ ਤਰ੍ਹਾਂ ਦਾ ਰੁਝਾਨ ਬਣਦਾ ਜਾ ਰਿਹਾ ਹੈ ਉਸ ਤੋਂ ਅਜਿਹੇ ਹਾਲਾਤ ਬਣ ਸਕਦੇ ਹਨ ਕਿ ਸਰਕਾਰਾਂ ਸਰਹੱਦ ਪਾਰ ਸੋਸ਼ਲ ਮੀਡੀਆ ਦੀ ਵਰਤੋਂ ਸੰਬੰਧੀ ਕੋਈ ਕਾਨੂੰਨ ਜ਼ਰੂਰ ਬਣਾ ਸਕਦੀਆਂ ਹਨ ਜਾਂ ਫਿਰ ਸਰਹੱਦ ਪਾਰ ਆਉਣ-ਜਾਣ ਲਈ ਕਾਨੂੰਨ ਹੋਰ ਸਖ਼ਤ ਹੋ ਸਕਦੇ ਹਨ। ਜਿਸ ਦਾ ਖਮਿਆਜ਼ਾ ਦੋਵਾਂ ਦੇਸ਼ਾਂ ਵਿੱਚ ਬੈਠੇ ਇੱਕ ਦੂਜੇ ਦੇ ਰਿਸ਼ਤੇਦਾਰਾਂ ਨੂੰ ਵੀ ਭੁਗਤਣਾ ਪਵੇਗਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

05/04/2026
Load More
Tags: #barnalanews#punjabnews
Previous Post

ਦੂਜੇ ਰਾਜਾਂ ਦੀਆਂ ਯੂਨੀਵਰਸਟੀਆਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਸਬੰਧੀ ਸਰਕਾਰ ਦਾ ਵੱਡਾ ਫੈਸਲਾ

Next Post

ਖੇਡ ਮੰਤਰੀ ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

Nirmal Pandori

Nirmal Pandori

Related Posts

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
Load More
Next Post
ਖੇਡ ਮੰਤਰੀ ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

ਖੇਡ ਮੰਤਰੀ ਮੀਤ ਹੇਅਰ ਨੇ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend