Skip to main content

Gee 98News

ਬਰਨਾਲਾ ਤੋਂ ਨਾਬਾਲਿਗ ਲੜਕੀ ਭੇਦ ਭਰੇ ਹਾਲਾਤਾਂ ‘ਚ ਲਾਪਤਾ, ਮਾਮਲਾ ਦਰਜ

ਬਰਨਾਲਾ,23 ਅਗਸਤ ( ਨਿਰਮਲ ਸਿੰਘ ਪੰਡੋਰੀ )-ਜ਼ਿਲ੍ਹੇ ਦੇ ਕਸਬਾ ਹੰਡਿਆਇਆ ਤੋਂ ਇੱਕ ਨਾਬਾਲਿਗ ਲੜਕੀ ਦੇ ਘਰੋਂ ਅਚਾਨਕ ਭੇਦ ਭਰੇ ਹਾਲਾਤਾਂ ‘ਚ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਥਾਣਾ ਸਦਰ ‘ਚ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੈ। ਪੁਲਿਸ ਇਸ ਮਾਮਲੇ ਨੂੰ ਕਈ ਪੱਖਾਂ ਤੋਂ ਵੇਖ ਰਹੀ ਹੈ ਪਰੰਤੂ ਮੁੱਢਲੇ ਤੌਰ ‘ਤੇ ਪਰਿਵਾਰ ਵੱਲੋਂ ਸੰਦੇਹ ਪ੍ਰਗਟ ਕੀਤਾ ਗਿਆ ਹੈ ਕਿ ਉਹਨਾਂ ਦੀ ਨਾਬਾਲਿਗ ਲੜਕੀ ਨੂੰ ਕੋਈ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਪਤੀ ਸ਼ਹਿਰ ਕਿਸੇ ਕੰਮ ਗਏ ਸਨ ਅਤੇ ਉਨ੍ਹਾਂ ਦਾ ਲੜਕਾ ਮੈਦਾਨ ਵਿੱਚ ਖੇਡਣ ਗਿਆ ਹੋਇਆ ਸੀ ਅਤੇ ਲੜਕੀ ਘਰ ਇਕੱਲੀ ਸੀ। ਜਦ ਉਹ ਵਾਪਿਸ ਘਰ ਆਏ ਤਾਂ ਲੜਕੀ ਘਰ ਵਿੱਚ ਨਹੀਂ ਸੀ, ਜਿਸ ਦੀ ਆਂਢ-ਗੁਆਂਢ ਤਲਾਸ਼ ਕੀਤੀ, ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।

error: Content is protected !!