Skip to main content

Gee 98News

PU ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਸਿਆਸੀ ਆਗੂਆਂ ਦੀ ਐਂਟਰੀ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ, 25 ਅਗਸਤ-ਪੰਜਾਬ ਯੂਨੀਵਰਸਟੀ ਦੀਆਂ ਕੁਝ ਵੱਡੀਆਂ ਵਿਦਿਆਰਥੀ ਜਥੇਬੰਦੀਆਂ ਨੇ ਯੂਨੀਵਰਸਿਟੀ ਅੰਦਰ ਸਿਆਸੀ ਆਗੂਆਂ ਅਤੇ ਮੰਤਰੀਆਂ ਦੀ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਟੂਡੈਂਟਸ ਯੂਨੀਅਨ (PSU) ਲਲਕਾਰ, ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU), ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI), ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (NSUI), ਇੰਡੀਅਨ ਸਟੂਡੈਂਟਸ ਐਸੋਸੀਏਸ਼ਨ (ISA), The Students for Society (SFS) ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਪਾਰਟੀ ਦਾ ਆਗੂ ਪੀਯੂ ਕੈਂਪਸ ਵਿੱਚ ਆਉਂਦਾ ਹੈ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਉਸ ਸਥਿਤੀ ਵਿੱਚ ਸਬੰਧਿਤ ਆਗੂ ਖੁਦ ਇਸ ਲਈ ਜ਼ਿੰਮੇਵਾਰ ਹੋਵੇਗਾ। ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਪੀਯੂ ਸਟੂਡੈਂਟਸ ਯੂਨੀਅਨ ਅਤੇ ਇਸ ਦੀਆਂ ਚੋਣਾਂ ਵਿਦਿਆਰਥੀਆਂ ਲਈ ਹਨ ਅਤੇ ਇਸ ਵਿੱਚ ਸਿਰਫ਼ ਵਿਦਿਆਰਥੀ ਹੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਦੇ ਇੰਚਾਰਜ ਅਤੇ ‘ਆਪ’ ਵਿਧਾਇਕ ਦਵਿੰਦਰ ਸਿੰਘ ਲਾਡੀ ਦੀ ਪੀਯੂ ਦੇ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਹੋਈ ਤਕਰਾਰ ਤੋਂ ਬਾਅਦ ਇਨ੍ਹਾਂ ਜਥੇਬੰਦੀਆਂ ਨੇ ਇਹ ਫੈਸਲਾ ਲਿਆ। ਧਿਆਨ ਰਹੇ ਕਿ ਕੁਝ ਸਮੇਂ ਬਾਅਦ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ਲਈ ਮਾਹੌਲ ਪੂਰੀ ਤਰਾਂ ਗਰਮ ਹੋ ਚੁੱਕਿਆ ਹੈ।

error: Content is protected !!