Skip to main content

Gee 98News

ਸਰਕਾਰੀ ਹਾਈ ਸਕੂਲ ਤਲਵੰਡੀ ਦੀ ਵਿਦਿਆਰਥਣ ਨੇ ਲੇਖ ਰਚਨਾ ਮੁਕਾਬਲੇ ‘ਚ ਕੀਤਾ ਪਹਿਲਾ ਸਥਾਨ ਪ੍ਰਾਪਤ

ਮਹਿਲ ਕਲਾਂ 29 ਅਗਸਤ ( ਜਸਵੰਤ ਸਿੰਘ ਲਾਲੀ )- ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਵਾਈ.ਐੱਸ.ਜੈਨਐਕਸਟ ਸਕੂਲ ਵਿਖੇ ਕਰਵਾਏ ਗਏ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਤਲਵੰਡੀ (ਬਰਨਾਲਾ ) ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜਸਦੀਪ ਕੌਰ ਨੇ ਲੇਖ ਰਚਨਾ ਮੁਕਾਬਲੇ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ । ਇਸ ਮੌਕੇ ਵਿਦਿਆਰਥਣ ਜਸਦੀਪ ਕੌਰ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਬਦਲੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋ ਇੱਕ ਹਜ਼ਾਰ ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤਾ ਗਿਆ । ਸਕੂਲ ਦੇ ਮੁੱਖ ਅਧਿਆਪਕ ਸੁਰਜੀਤ ਸਿੰਘ ਮੈਥ ਮਾਸਟਰ ,ਪਰਮਜੀਤ ਕੌਰ ਪੰਜਾਬੀ ਮਿਸਟ੍ਰੈਸ ,ਅਵਤਾਰ ਸਿੰਘ ਐਸ ਐਸ ਮਾਸਟਰ ,ਅਮਰਜੀਤ ਸਿੰਘ ਮੈਥ ਮਾਸਟਰ ,ਜਗਦੀਸ਼ ਸਿੰਘ ਕੰਪਿਊਟਰ ਫੈਕਲਟੀ ,ਸੁਰਿੰਦਰਪਾਲ ਸਿੰਘ ਡੀ ਪੀ,ਗੁਰਿੰਦਰ ਪਾਲ ਐਸ ਐਸ ਮਿਸਟ੍ਰੈਸ ,ਸ਼ਵਰਿਕਾ ਰਾਣੀ ਹਿੰਦੀ ਮਿਸਟ੍ਰੈੱਸ ,ਸ਼ਵੇਤਾ ਇੰਗਲਿਸ਼ ਮਿਸਟ੍ਰੈੱਸ ,ਸ਼ਿਵਾਨੀ ਰਾਣੀ ਸਾਇੰਸ ਮਿਸਟ੍ਰੈਸ ਅਤੇ ਕਰਿਤਕਾ ਸਾਇੰਸ ਮਿਸਟ੍ਰੈਸ ਨੇ ਵਿਦਿਆਰਥੀਆਂ ਨੇ ਜਸਪ੍ਰੀਤ ਕੌਰ ਦੀ ਇਸ ਪ੍ਰਾਪਤੀ ‘ਤੇ ਹੌਂਸਲਾ ਅਫਜ਼ਾਈ ਕਰਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ।

error: Content is protected !!