Skip to main content

Gee 98News

ਪਿੰਡਾਂ ‘ਚ ਪੰਚਾਇਤਾਂ ਦੀ ਵਾਰਡਬੰਦੀ ਦਾ ਕੰਮ ਸ਼ੁਰੂ, ਵਿਭਾਗ ਨੇ ਡੀਸੀਜ਼ ਨੂੰ ਕੀਤਾ ਪੱਧਰ ਜਾਰੀ

Gee98 news service
ਚੰਡੀਗੜ੍ਹ, 31 ਅਗਸਤ-ਪੰਜਾਬ ‘ਚ ਗਰਾਮ ਪੰਚਾਇਤਾਂ ਭੰਗ ਕਰਨ ਦੇ ਰੌਲੇ ਰੱਪੇ ਦਰਮਿਆਨ ਪੰਚਾਇਤਾਂ ਦੀ ਵਾਰਡਬੰਦੀ ਦਾ ਕੰਮ ਸ਼ੁਰੂ ਹੋ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਲਈ ਵਾਰਡਬੰਦੀ ਦਾ ਅਮਲ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਵਿਭਾਗ ਦੇ ਸਪੈਸ਼ਲ ਸਕੱਤਰ ਨੇ ਪੱਤਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਵਾਰਡਬੰਦੀ ਸਬੰਧੀ ਲੋੜੀਂਦੀ ਕਾਰਵਾਈ ਪੂਰੀ ਕਰਕੇ 30 ਸਤੰਬਰ ਤੱਕ ਵਾਰਡਾਂ ਦੀਆਂ ਅੰਤਮ ਸੂਚੀਆਂ ਭੇਜ ਦਿੱਤੀਆਂ ਜਾਣ, ਤਾਂ ਜੋ ਉਸ ਤੋਂ ਬਾਅਦ ਵਾਰਡਵਾਈਜ਼ ਵੋਟਾਂ ਬਣਾਉਣ ਅਤੇ ਵੋਟਾਂ ਦੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਵਾਰਡਬੰਦੀ ਕਰਨ ਸਮੇਂ ਰਾਖਵਾਂਕਰਨ ਐਕਟ ਦੀ ਉਲੰਘਣਾ ਜਾਂ ਵਾਰਡ ਬਣਾਉਣ ਵਿੱਚ ਦੇਰੀ ਸਬੰਧੀ ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।

error: Content is protected !!