Skip to main content

Gee 98News

ਪੰਥ ਸੇਵਕ ਗਿਆਨੀ ਮੇਵਾ ਸਿੰਘ ਜੀ ਭਿੰਡਰਾਂਵਾਲੇ (ਜੀਵਨੀ) ਪੰਥ ਨੂੰ ਸਮਰਪਿਤ ਕੀਤੀ

Gee98 news service –
ਤਲਵੰਡੀ ਸਾਬੋ, 31 ਅਗਸਤ-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਰਹੂਮ ਗਿਆਨੀ ਮੇਵਾ ਸਿੰਘ ਜੀ ਦੀ ਜੀਵਨੀ ( ਪੰਥ ਸੇਵਕ ਗਿਆਨੀ ਮੇਵਾ ਸਿੰਘ ਜੀ ਭਿੰਡਰਾਂਵਾਲੇ ) ਪੰਥ ਨੂੰ ਸਮਰਪਿਤ ਕੀਤੀ । ਜ਼ਿਕਰਯੋਗ ਹੈ ਕਿ ਇਹ ਖੋਜ ਭਰਪੂਰ ਲਿਖਤ ਡਾਕਟਰ ਰਾਜਵਿੰਦਰ ਸਿੰਘ ਜੋਗਾ ਰਿਸਰਚ ਸਕਾਲਰ ਸਿੱਖ ਇਤਿਹਾਸ ਬੋਰਡ ਐਸਜੀਪੀਸੀ, ਅਸੋਸੀਏਟ ਸੰਪਾਦਕ ਗੁਰਦੁਆਰਾ ਗਜ਼ਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਹੀ ਤਿਆਰ ਕੀਤੀ ਗਈ ਹੈ। ਇਹ ਖੋਜ ਭਰਪੂਰ ਅਤੇ ਬੇਸ਼ਕੀਮਤੀ ਲਿਖਤ ਪੰਥ ਨੂੰ ਸਮਰਪਿਤ ਕਰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਸ ਵਡਮੁੱਲੇ ਦਸਤਾਵੇਜ਼ ਦੀ ਤਿਆਰੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਅਵਤਾਰ ਸਿੰਘ ਜੀ ਪਟਵਾਰੀ ਬਰਨਾਲਾ ਨੂੰ ਲਿਖਤ ਦੀ ਇਕ ਕਾਪੀ ਦੇ ਕੇ ਵਿਸ਼ੇਸ਼ ਤੌਰ ‘ਤੇ ਤੇ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰ ਰਾਜਵਿੰਦਰ ਸਿੰਘ ਜੋਗਾ, ਗੁਰਪ੍ਰੀਤ ਸਿੰਘ ਬਰਨਾਲਾ, ਭਰਭੂਰ ਸਿੰਘ ਸਾਬਕਾ ਮੈਨੇਜਰ ਐਸਜੀਪੀਸੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ- ਭਾਈ ਅਵਤਾਰ ਸਿੰਘ ਪਟਵਾਰੀ ਬਰਨਾਲਾ ਨੂੰ ਸਨਮਾਨਿਤ ਕਰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ

error: Content is protected !!