Skip to main content

Gee 98News

ਅੱਜ ਤੋਂ NHAI ਦੇ ਟੋਲ ਪਲਾਜਿਆਂ ‘ਤੇ ਜੇਬ ਹੋਰ ਹੋਵੇਗੀ ਢਿੱਲੀ, ਵਧੇ ਹੋਏ ਰੇਟ ਲਾਗੂ

Gee98 news service
ਚੰਡੀਗੜ੍ਹ 1 ਸਤੰਬਰ-ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (NHAI) ਨੇ ਲਾਢੋਵਾਲ (ਲੁਧਿਆਣਾ) ਟੋਲ ਪਲਾਜ਼ਾ ‘ਤੇ ਸਾਰੀਆਂ ਵਾਹਨਾਂ ਲਈ ਅੱਜ ਤੋਂ ਰੇਟ ਵਧਾ ਦਿੱਤੇ ਹਨ। ਹੁਣ ਆਪਣੇ ਵਹੀਕਲ ‘ਤੇ ਜਲੰਧਰ ਤੋਂ ਲੁਧਿਆਣਾ ਜਾਣਾ ਹੋਰ ਮਹਿੰਗਾ ਹੋ ਜਾਵੇਗਾ। ਨਵੇਂ ਰੇਟਾਂ ਅਨੁਸਾਰ 1 ਸਤੰਬਰ ਤੋਂ ਲਾਢੋਵਾਲ ਟੋਲ ਪਲਾਜ਼ਾ ‘ਤੇ ਕਾਰ-ਜੀਪ ਦੇ ਸਿੰਗਲ ਟ੍ਰਿਪ ਦੇ 165 ਰੁਪਏ ਵਸੂਲੇ ਜਾਣਗੇ, ਜਦਕਿ 24 ਘੰਟਿਆਂ ਵਿਚ ਮਲਟੀਪਲ ਟ੍ਰਿਪ ਲਈ 245 ਰੁਪਏ ਦੇਣੇ ਹੋਣਗੇ ਤੇ ਕਾਰ-ਜੀਪ ਦਾ ਮੰਥਲੀ ਪਾਸ 4930 ਰੁਪਏ ਵਿਚ ਬਣੇਗਾ। ਕਾਰਾਂ ਲਈ ਲਾਢੋਵਾਲ ਟੋਲ ਦੀਆਂ ਦਰਾਂ ਵਿਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਥਾਰਿਟੀ ਵੱਲੋਂ ਤੈਅ ਕੀਤੀਆਂ ਗਈਆਂ ਨਵੀਆਂ ਦਰਾਂ ਮੁਤਾਬਿਕ ਹਲਕੇ ਵਪਾਰਕ ਵਾਹਨਾਂ ਲਈ ਸਿੰਗਲ ਟ੍ਰਿਪ 285 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 430 ਰੁਪਏ ਟੋਲ ਟੈਕਸ ਦੇਣਾ ਹੋਵੇਗਾ। ਇਨ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਮੰਥਲੀ ਪਾਸ 8625 ਰੁਪਏ ਦਾ ਬਣੇਗਾ। ਬੱਸਾਂ-ਟਰੱਕਾਂ ਨੂੰ ਸਿੰਗਲ ਟ੍ਰਿਪ ਲਈ 575 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 860 ਰੁਪਏ ਟੋਲ ਟੈਕਸ ਦੇਣਾ ਪਵੇਗਾ। ਇਨ੍ਹਾਂ ਦੇ ਮੰਥਲੀ ਪਾਸ ਦੀ ਫੀਸ 17285 ਰੁਪੇ ਹੋਵੇਗੀ। ਡਬਲ ਐਕਸੈਲ ਟਰੱਕ ਦੇ ਸਿੰਗਲ ਟ੍ਰਿਪ ਲਈ 925 ਰੁਪਏ ਤੇ 24 ਘੰਟਿਆਂ ਵਿਚ ਮਲਟੀਪਲ ਟ੍ਰਿਪ ਲਈ 1385 ਰੁਪਏ ਟੋਲ ਟੈਕਸ ਲਿਆ ਜਾਵੇਗਾ ਜਦਕਿ ਮੰਥਲੀ ਪਾਸ 27720 ਰੁਪਏ ਦਾ ਬਣੇਗਾ। ਲਾਡੋਵਾਲ ਤੋਂ ਇਲਾਵਾ ਨੈਸ਼ਨਲ ਹਾਈਵੇ ਦੇ ਹੋਰ ਟੋਲ ਪਲਾਜ਼ਾ ਉੱਪਰ ਵੀ ਰੇਟ ਵਧਾ ਦਿੱਤੇ ਗਏ ਹਨ।

error: Content is protected !!