Skip to main content

Gee 98News

ਪਟਵਾਰੀਆਂ ਦੀ ਹੜਤਾਲ ਕਾਰਨ ਮਹਿਲ ਕਲਾਂ ਤਹਿਸੀਲ ਦੇ ਪਿੰਡਾਂ ‘ਚ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ

ਬਰਨਾਲਾ,2 ਸਤੰਬਰ ( ਨਿਰਮਲ ਸਿੰਘ ਪੰਡੋਰੀ )-ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਵੀ ਪਟਵਾਰੀਆਂ ਨੇ ਵਾਧੂ ਸਰਕਲਾਂ ਦੇ ਕੰਮ ਛੱਡ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਇਹਨਾਂ ਵਾਧੂ ਪਟਵਾਰ ਸਰਕਲਾਂ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਮਾਲ ਮਹਿਕਮੇ ਨਾਲ ਸੰਬੰਧਤ ਕੰਮਾਂ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪਟਵਾਰੀਆਂ ਖ਼ਿਲਾਫ਼ ਸਰਕਾਰ ਵੱਲੋ ਕੀਤੀ ਸਖ਼ਤਾਈ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਸਰਕਾਰ ਦੀ ਪਿੱਠ ਥਾਪੜਨ ਵਾਲੇ ਵੀ ਪਟਵਾਰੀਆਂ ਨਾਲ ਸੰਬੰਧਿਤ ਕੰਮਾਂ ਦੀਆਂ ਫਾਈਲਾਂ ਚੁੱਕੀ ਪਰੇਸ਼ਾਨ ਹੁੰਦੇ ਵੇਖੇ ਗਏ । ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮਹਿਲ ਕਲਾਂ ਤਹਿਸੀਲ ਵਿੱਚ ਬਿਨਾਂ ਪਟਵਾਰੀਆਂ ਤੋਂ ਤੀਜਾ ਹਿੱਸਾ ਪਿੰਡ ਖਾਲੀ ਪਏ ਹਨ ਜਿਨ੍ਹਾਂ ਦੇ ਲੋਕਾਂ ਨੂੰ ਜ਼ਰੂਰੀ ਸਰਟੀਫਿਕੇਟਾਂ ‘ਤੇ ਦਸਤਖ਼ਤ ਕਰਵਾਉਣ ਸਬੰਧੀ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਮਹਿਲ ਕਲਾਂ ਤਹਿਸੀਲ ਦੇ ਮਹਿਲ ਕਲਾਂ ਏ ਅਤੇ ਬੀ,ਧਨੇਰ, ਹਰਦਾਸਪੁਰਾ, ਲੋਹਗੜ੍ਹ,ਕਲਾਲਮਾਜਰਾ ,ਕ੍ਰਿਪਾਲ ਸਿੰਘ ਵਾਲਾ, ਗੰਗੋਹਰ, ਨਿਹਾਲੂਵਾਲ, ਬਾਹਮਣੀਆਂ ,ਸਹੌਰ, ਸਹਿਜੜਾ, ਖ਼ਿਆਲੀ ,ਵਜ਼ੀਦਕੇ ਖੁਰਦ, ਠੁੱਲੀਵਾਲ,ਕੁਰੜ,ਮਨਾਲ ,ਗੁਰਮ ਅਤੇ ਗੁੰਮਟੀ ਪਿੰਡਾਂ ਦੇ ਲੋਕ ਪਟਵਾਰੀਆਂ ਤੋਂ ਸੱਖਣੇ ਹਨ, ਜਦਕਿ ਪਟਵਾਰੀਆਂ ਨੇ ਆਪਣੇ ਫੈਸਲੇ ਮੁਤਾਬਿਕ ਮਹਿਲ ਖੁਰਦ, ਪੰਡੋਰੀ, ਵਜੀਦਕੇ ਕਲਾਂ, ਚੁਹਾਨਕੇ, ਹਮੀਦੀ,ਛਾਪਾ,ਮੂੰਮ ,ਕੁਤਬਾ ਪਿੰਡਾਂ ਦੇ ਕੰਮ ਹੀ ਚਾਲੂ ਰੱਖੇ ਹੋਏ ।

error: Content is protected !!