Gee 98News

ਬਰਨਾਲਾ, 7 ਸਤੰਬਰ (ਨਿਰਮਲ ਸਿੰਘ ਪੰਡੋਰੀ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਤੇ ਡਾਕਟਰ ਜਗਜੀਵਨ ਸਿੰਘ ਸ਼ੇਰਪੁਰ ਜ਼ਿਲ੍ਹਾ ਇੰਚਾਰਜ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਤੇ ਲੋਕ ਸਭਾ ਇੰਚਾਰਜ ਸੰਗਰੂਰ ਅਤੇ ਦਰਸ਼ਨ ਸਿੰਘ ਜ਼ਲੂਰ ਸੂਬਾ ਸਕੱਤਰ ਵਿਸ਼ੇਸ਼ ਤੌਰ ‘ਤੇ ਪੁੱਜੇ। ਹਰ ਹਲਕੇ ਦੇ ਬੂਥਾਂ ਨੂੰ ਸੈਕਟਰਾਂ ਵਿਚ ਵੰਡ ਕੇ ਹਲਕੇ ਦੇ ਆਗੂਆਂ ਦੀ ਪਾਰਟੀ ਦਾ ਸੰਗਠਨ ਚੁਸਤ-ਦਰੁਸਤ ਕਰਨ ਲਈ ਅਹੁਦੇਦਾਰਾਂ ਦੀਆਂ ਸੈਕਟਰ ਵੰਡ ਕੇ ਡਿਊਟੀਆਂ ਲਗਾਈਆਂ ਅਤੇ ਬੂਥ ਕਮੇਟੀਆਂ ਬਣਾਉਣ ਲਈ ਸਮਾਂਬੱਧ ਪ੍ਰੋਗਰਾਮ ਉਲੀਕਿਆ ਗਿਆ । ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦੇਸ਼ ਦੀ ਸੱਤਾ ‘ਤੇ ਕਾਬਜ਼ ਫਿਰਕਾਪ੍ਰਸਤੀ ਸੋਚ ਭਾਰਤੀ ਸੰਵਿਧਾਨ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਜੋ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਸੋਚ ਦੇ ਉਲਟ ਕੰਮ ਕਰ ਰਹੀਆਂ ਹਨ । ਇਨ੍ਹਾਂ ਦੋਨਾਂ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ ਹੈ। ਬਸਪਾ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਵਿਧਾਨ ਅਤੇ ਦੇਸ਼ ਬਚਾਉਣ ਲਈ ਅੱਗੇ ਆਉਣ ਤਾਂ ਜੋ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਤੇ ਵਿਚਾਰਧਾਰਾ ਦਾ ਰਾਜ ਕਾਇਮ ਕੀਤਾ ਜਾ ਸਕੇ ਅਤੇ ਇਹ ਬਸਪਾ ਦੀ ਸਰਕਾਰ ਦੌਰਾਨ ਹੀ ਸੰਭਵ ਹੈ ।ਇਸ ਮੌਕੇ ਡਾ ਸੋਮਾ ਸਿੰਘ ਸਿੰਘ , ਜਥੇਦਾਰ ਜਗਰੂਪ ਸਿੰਘ ਖਾਲਸਾ , ਜੱਥੇਦਾਰ ਹਰਬੰਸ ਸਿੰਘ ਛੀਨੀਵਾਲ, ਦਰਸ਼ਨ ਸਿੰਘ ਤਪਾ, ਜੀਵਨ ਸਿੰਘ ਚੋਪੜਾ, ਕਰਮ ਬਦੇਸ਼ਾ, ਗੁਰਪ੍ਰੀਤ ਸਿੰਘ ਮੂੰਮ, ਸੂਬੇਦਾਰ ਹਰਬੰਸ ਸਿੰਘ, ਜਨਕ ਸਿੰਘ ਧਨੌਲਾ , ਜਗਤਾਰ ਸਿੰਘ, ਦਰਸਨੁ ਸਿੰਘ ਬਾਜਵਾ, ਸੁਰਜੀਤ ਸਿੰਘ, ਜਨਕ ਸਿੰਘ ਬਦਰਾ, ਨਛੱਤਰ ਸਿੰਘ ਕੋਟਦੂਨਾਂ , ਬੂਟਾ ਖਾਨ, ਗੁਰਮੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!