Gee 98News

ਮਹਿਲ ਕਲਾਂ 7 ਸਤੰਬਰ ( ਜਸਵੰਤ ਸਿੰਘ ਲਾਲੀ )-ਸਿੱਖਿਆ ਵਿਭਾਗ ਪੰਜਾਬ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣ ਲਈ ਭਾਰਤ ਦੀ ਸਰਵੋਤਮ ਸੰਸਥਾ ਇੰਡੀਅਨ ਇੰਸਚੀਟਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਵਿਖੇ ਪੰਜਾਬ ਦੇ 50 ਹੈੱਡਮਾਸਟਰਾਂ ਨੂੰ ਪੰਜ ਰੋਜ਼ਾ ਲੀਡਰਸਿਪ ਟਰੇਨਿੰਗ ਦੇ ਨਤੀਜੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਹੇਵੰਦ ਸਿੱਧ ਹੋਣਗੇ ਅਤੇ ਅਸੀਂ ਜੋ ਇਸ ਟ੍ਰੇਨਿੰਗ ਕੈਂਪ ਦੌਰਾਨ ਸਿੱਖਿਆ, ਉਸਨੂੰ ਇਮਾਨਦਾਰੀ ਨਾਲ ਲਾਗੂ ਕਰਾਂਗੇ ਜਿਸਦੇ ਬਹੁਤ ਜਲਦ ਸਾਰਥਕ ਨਤੀਜੇ ਲਿਆਵਾਂਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਵਿਭਾਗ ਵੱਲੋਂ ਟ੍ਰੇਨਿੰਗ ਲਈਚੁਣੇ ਗਏ 50 ਮੁੱਖ ਅਧਿਆਪਕਾਂ ਦੇ ਬੈਚ ਦਾ ਹਿੱਸਾ ਬਣੇ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਨੇ ਕੀਤਾ। ਇਸ ਟ੍ਰੇਨਿੰਗ ਤੋਂ ਵਾਪਿਸ ਆ ਕੇ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੁਦ ਇਨ੍ਹਾਂ ਅਧਿਆਪਕਾਂ ਨੂੰ ਏਅਰਪੋਰਟ ਤੋਂ ਰਵਾਨਾ ਕੀਤਾ ਸੀ । ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਮੈਰਿਟ ਦੇ ਆਧਾਰ ‘ਤੇ 50 ਹੈੱਡਮਾਸਟਰਾਂ ਦੀ ਚੋਣ ਹੋਈ, ਜਿਨ੍ਹਾਂ ਨੂੰ ਅਹਿਮਦਾਬਾਦ ਭੇਜਿਆ ਗਿਆ ਸੀ I ਉਨ੍ਹਾਂ ਦੱਸਿਆ ਕਿ ਰੋਜਾਨਾ 8.40 ਤੋਂ 5.20 ਤੱਕ ਸਕੂਲ ਲੀਡਰਸਿਪ, ਸਕੂਲ ਮੈਨੇਜਮੈਂਟ, ਮਾਈਂਡ ਸੈੱਟਅੱਪ, ਵਿਵਹਾਰ ਵਿਸ਼ਲੇਸ਼ਣ, ਵਿਦਿ ਕੇਸ ਸਟੱਡੀ, ਟਾਈਮ ਮੈਨਜਮੈਂਟ ਆਦਿ ਲੱਗਭੱਗ 20 ਟਾਸਕਾਂ ‘ ਤੇ ਕੰਮ ਕੀਤਾ ਗਿਆ I ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਨੇ ਦਾਅਵਾ ਕੀਤਾ ਕਿ ਟ੍ਰੇਨਿੰਗ ਤੋਂ ਵਾਪਿਸ ਆ ਕੇ ਅਧਿਆਪਕ ਜਦ ਉਥੇ ਹਾਸਲ ਕੀਤੇ ਤਜਰਬੇ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਲਾਗੂ ਕਰਨਗੇ ਤਾਂ ਯਕੀਨਨ ਇਸਦੇ ਸਾਰਥਕ ਸਿੱਟੇ ਨਿਕਲਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਸਮੇਂ ਅਤੇ ਵਿਸ਼ਵ ਦਾ ਹਾਣੀ ਬਣਾਉਣ ਲਈ ਇਸ ਤਰਾਂ ਦੇ ਟ੍ਰੇਨਿੰਗ ਕੈਂਪਾਂ ਦੀ ਲੋੜ ਹੈ ਅਤੇ ਅਹਿਮਦਾਬਾਦ ਟ੍ਰੇਨਿੰਗ ਕੈਂਪ ਆਯੋਜਨ ਕਰਨ ਲਈ ਪੰਜਾਬ ਦਾ ਸਿੱਖਿਆ ਵਿਭਾਗ ਸ਼ਲਾਘਾ ਅਤੇ ਵਧਾਈ ਦਾ ਹੱਕਦਾਰ ਹੈ।

Leave a Reply

Your email address will not be published. Required fields are marked *

error: Content is protected !!