Skip to main content

Gee 98News

ਆਧਾਰ ਕਾਰਡ ਅੱਪਡੇਟ ਕਰਨ ਦੀ ਆਖ਼ਰੀ ਤਾਰੀਕ ਵਿੱਚ ਕੀਤਾ ਵਾਧਾ

Gee98 news service-
ਚੰਡੀਗੜ੍ਹ, 8 ਸਤੰਬਰ-ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫ਼ਤ ਵਿਚ ਅਪਡੇਟ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕਰ ਦਿੱਤਾ ਹੈ। ਪਹਿਲਾਂ ਆਧਾਰ ਕਾਰਡ ਅੱਪਡੇਟ ਕਰਨ ਦੀ ਆਖਰੀ ਤਰੀਕ 14 ਸਤੰਬਰ ਸੀ, ਪਰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਮੁਫਤ ਆਧਾਰ ਅਪਡੇਟ ਦੀ ਆਖਰੀ ਤਰੀਕ ਨੂੰ ਤਿੰਨ ਮਹੀਨੇ ਵਧਾ ਦਿੱਤਾ ਹੈ। ਹੁਣ ਤੁਸੀਂ 14 ਦਸੰਬਰ, 2023 ਤੱਕ ਆਪਣੇ ਆਧਾਰ ਵੇਰਵਿਆਂ ਨੂੰ ਮੁਫ਼ਤ ਵਿੱਚ ਅਪਡੇਟ ਕਰ ਸਕੋਗੇ। ਯੂਆਈਡੀਏਆਈ ਦੁਆਰਾ ਜਾਰੀ ਇੱਕ ਦਫ਼ਤਰੀ ਮੈਮੋਰੰਡਮ ਮੁਤਾਬਕ “ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਆਧਾਰ ਵਿੱਚ ਅਪਡੇਟ ਕਰਨ ਲਈ ਉਤਸ਼ਾਹਿਤ ਕਰਨ ਲਈ, 14 ਸਤੰਬਰ 2023 ਤੱਕ myAadhaar ਪੋਰਟਲ ਰਾਹੀਂ ਮੁਫ਼ਤ ਵਿੱਚ ਆਪਣੇ ਦਸਤਾਵੇਜ਼ਾਂ ਨੂੰ ਆਧਾਰ ਵਿੱਚ ਅਪਡੇਟ ਕਰਨ ਦੀ ਵਿਵਸਥਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਲੋਕਾਂ ਦੇ ਹਾਂ-ਪੱਖੀ ਹੁੰਗਾਰੇ ਦੇ ਆਧਾਰ ‘ਤੇ ਇਸ ਸਹੂਲਤ ਨੂੰ 3 ਮਹੀਨੇ ਭਾਵ 15.09.2023 ਤੋਂ 14.12.2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

error: Content is protected !!