Gee 98News

-ਬਠਿੰਡਾ ਜੇਲ੍ਹ ਵਿੱਚ ਕੈਦੀਆਂ ਦੇ ਦੋ ਗਰੁੱਪ ਭਿੜੇ
ਚੰਡੀਗੜ੍ਹ,14 ਸਤੰਬਰ-ਪੰਜਾਬ ਦੀ ਕੇਂਦਰੀ ਜੇਲ੍ਹ ਬਠਿੰਡਾ ਤੇ ਲੁਧਿਆਣਾ ਵਿੱਚ ਕੈਦੀਆਂ ਵੱਲੋਂ ਲੜਾਈ ਝਗੜੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਜੇਲ੍ਹ ਵਿੱਚ ਕੈਦੀਆਂ ਦੇ ਦੋ ਗਰੁੱਪਾਂ ਵਿੱਚ ਲੜਾਈ ਹੋਈ ਜਿਸ ਵਿੱਚ ਚਾਰ ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਏਮਜ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਹਵਾਲਾਤੀ ਵੱਲੋਂ ਕਿਸੇ ਗੱਲੋਂ ਜੇਲ੍ਹ ਵਾਰਡਨ ਦੇ ਸਿਰ ‘ਤੇ ਕੁਰਸੀ ਨਾਲ ਹਮਲਾ ਕੀਤਾ ਜਿਸ ਨਾਲ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਦੋਵੇਂ ਮਾਮਲਿਆਂ ਵਿੱਚ ਬਠਿੰਡਾ ਅਤੇ ਲੁਧਿਆਣਾ ਪੁਲੀਸ ਨੇ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *

error: Content is protected !!