Gee 98News

ਚੰਡੀਗੜ੍ਹ,15 ਸਤੰਬਰ-ਪੰਜਾਬ ‘ਚ ਨਸ਼ਾ ਤਸਕਰੀ ਦੇ ਗੋਰਖਧੰਦੇ ਵਿੱਚ ਪੁਲਿਸ ਦੇ ਕੁਝ ਉੱਚੇ ਅਧਿਕਾਰੀਆਂ ਤੇ ਹੇਠਲੇ ਮੁਲਾਜ਼ਮਾਂ ਦੀ ਸ਼ਮੂਲੀਅਤ ਦੇ ਦੋਸ਼ ਅਕਸਰ ਲੋਕ ਲਗਾਉਂਦੇ ਰਹੇ ਹਨ ਅਤੇ ਅਜਿਹੇ ਦੋਸ਼ ਗਾਹੇ-ਬਗਾਹੇ ਸਿੱਧ ਵੀ ਹੁੰਦੇ ਰਹੇ ਹਨ । ਅਜਿਹੀ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਿੰਡ ਵਾਸੀਆਂ ਨੇ ਅੱਧੀ ਰਾਤ 2 ਪੁਲਿਸ ਮੁਲਾਜ਼ਮਾਂ ਨੂੰ ਦੋ ਪੈਕਟ ਹੈਰੋਇਨ ਸਮੇਤ ਫੜਿਆ । ਇਹ ਵੀਡੀਓ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੱਲੋਕੇ ਦੀ ਦੱਸੀ ਜਾ ਰਹੀ ਹੈ। ਵੀਡੀਓ ਅਨੁਸਾਰ ਪਿੰਡ ਵਾਲਿਆਂ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਪੁਲਿਸ ਮੁਲਾਜ਼ਮ ਹੈਰੋਇਨ ਲੈਕੇ ਜਾ ਰਹੇ ਹਨ । ਪਿੰਡ ਵਾਲਿਆਂ ਨੇ ਅੱਧੀ ਰਾਤ ਨਾਕਾ ਲਗਾ ਕੇ ਦੱਸੀ ਗੱਡੀ ਨੰਬਰ PB 08 BP 0234 ਨੂੰ ਰੋਕਿਆ ਅਤੇ ਗੱਡੀ ਦੇ ਬੰਪਰ ਵਿੱਚੋਂ ਦੋ ਪੈਕਟ ਹੈਰੋਇਨ ਦੇ ਬਰਾਮਦ ਕੀਤੇ । ਇਸ ਗੱਡੀ ਵਿੱਚ ਦੋ ਪੁਲਿਸ ਮੁਲਾਜ਼ਮ ਸਨ । ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਤਾਇਨਾਤ ਹਨ। ਪਿੰਡ ਵਾਸੀਆਂ ਨੇ ਮੌਕੇ ‘ਤੇ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਬੁਲਾ ਕੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਬੀਐਸਐਫ ਹਵਾਲੇ ਕਰ ਦਿੱਤਾ।

Leave a Reply

Your email address will not be published. Required fields are marked *

error: Content is protected !!