Skip to main content

Gee 98News

ਪੰਜਾਬ ‘ਚ ਕਾਂਗਰਸ ਨੂੰ ਲੱਗਿਆ ਇੱਕ ਹੋਰ ਵੱਡਾ ਸਿਆਸੀ ਝਟਕਾ

ਚੰਡੀਗੜ੍ਹ, 22 ਸਤੰਬਰ- ਪੰਜਾਬ ‘ਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਕਸ਼ੇ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਧਾਂਦਲੀ ਦੇ ਦੋਸ਼ ਲਗਾ ਕੇ ਅਕਸ਼ੇ ਸ਼ਰਮਾ ਨੇ ਸੂਬਾ ਪ੍ਰਧਾਨ ਸਮੇਤ ਵੱਡੇ ਆਗੂਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਸੀ । ਅਕਸ਼ੇ ਸ਼ਰਮਾ ਨੇ ਸ਼ਰੇਆਮ ਦੋਸ਼ ਲਗਾਏ ਕਿ ਰਾਜਾ ਵੜਿੰਗ ਅਤੇ ਹੋਰ ਵੱਡੇ ਆਗੂਆਂ ਨੇ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਘਪਲੇਬਾਜ਼ੀ ਕੀਤੀ । ਮੋਹਿਤ ਮਹਿੰਦਰਾ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਹੀ ਅਕਸ਼ੇ ਸ਼ਰਮਾ ਨੇ ਆਪਣੇ ਤੇਵਰ ਬਦਲੇ ਹੋਏ ਸਨ। ਕੁਝ ਵੱਡੇ ਕਾਂਗਰਸ ਆਗੂਆਂ ਨੇ ਅਕਸ਼ੇ ਨੂੰ ਟਿਕਾਉਣ ਦੇ ਯਤਨ ਵੀ ਕੀਤੇ ਪ੍ਰੰਤੂ ਅਕਸ਼ੇ ਨੇ ਕਾਂਗਰਸ ਛੱਡ ਹੀ ਦਿਤੀ। ਕਾਂਗਰਸ ਛੱਡਣ ਤੋਂ ਬਾਅਦ ਸ਼ਰਮਾ ਨੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਪੰਜਾਬ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਮੂਲੀਅਤ ਕੀਤੀ

error: Content is protected !!