Skip to main content

Gee 98News

ਅਣਮਨੁੱਖੀ ਕਾਰਾ ਕਾਂਡ : ਵਕੀਲ ਸਾਰੇ ਪੰਜਾਬ ‘ਚ ਆਪਣਾ ਕੰਮ ਕਰ ਸਕਦੇ ਨੇ ਠੱਪ…ਪੁਲਿਸ ਨੂੰ ਦਿੱਤੀ ਸਖ਼ਤ ਚਿਤਾਵਨੀ

-Gee98 news service
ਚੰਡੀਗੜ੍ਹ, 26 ਸਤੰਬਰ-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਕੀਲਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਕਾਨੂੰਨੀ ਪੇਚ ਫਸ ਗਿਆ ਹੈ । ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਐਡਵੋਕੇਟ ਵਰਿੰਦਰ ਸਿੰਘ ਸਿੱਧੂ ਅਤੇ ਇੱਕ ਹੋਰ ਵਿਅਕਤੀ ਨਾਲ ਤਸ਼ੱਦਦ ਅਤੇ ਅਣਮਨੁੱਖੀ ਕਾਰਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ਅਨੁਸਾਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸਾਰੇ ਪੰਜਾਬ ਦੀਆਂ ਜ਼ਿਲ੍ਹਾ ਬਾਰ ਐਸੋਸ਼ੀਏਸ਼ਨਾਂ ਨਾਲ ਸੰਪਰਕ ਕਰਕੇ ਸੰਘਰਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਪੁਲਿਸ ਨੇ ਐਡਵੋਕੇਟ ਵਰਿੰਦਰ ਸਿੰਘ ਸਿੱਧੂ ਅਤੇ ਇਕ ਹੋਰ ਵਿਅਕਤੀ ਨੂੰ ਇੱਕ ਪਹਿਲਾਂ ਦਰਜ ਹੋਏ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵਾਂ ਉੱਪਰ ਪੁਲਿਸ ਹਿਰਾਸਤ ਵਿੱਚ ਅਣਮਨੁੱਖੀ ਤਸ਼ੱਦਦ ਕੀਤਾ ਸੀ। ਵਕੀਲ ਦੇ ਬਿਆਨਾਂ ਅਨੁਸਾਰ ਉਸਨੂੰ ਅਤੇ ਨਾਲ ਗ੍ਰਿਫਤਾਰ ਕੀਤੇ ਸਾਥੀ ਨੂੰ ਇੱਕ ਦੂਜੇ ਦੇ ਗੁਪਤ ਅੰਗ, ਇੱਕ ਦੂਜੇ ਦੇ ਮੂੰਹ ਵਿੱਚ ਪਾਉਣ ਲਈ ਵੀ ਮਜ਼ਬੂਰ ਕੀਤਾ ਗਿਆ। ਜਦੋਂ ਵਕੀਲ ਨੂੰ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤਾਂ ਉਸਨੇ ਆਪਣੇ ਸਾਥੀ ਵਕੀਲਾਂ ਨੂੰ ਆਪਣੇ ਉਪਰ ਹੋਏ ਤਸ਼ੱਦਦ ਦੀ ਸਾਰੀ ਕਹਾਣੀ ਦੱਸੀ, ਜਿਸ ਤੋਂ ਬਾਅਦ ਬਾਰ ਐਸੋਸੀਏਸ਼ਨ ਨੇ ਤਿੰਨ ਵਕੀਲਾਂ ਦਾ ਇਕ ਪੈਨਲ ਬਣਾ ਕੇ ਅਦਾਲਤ ਤੱਕ ਪਹੁੰਚ ਕੀਤੀ ਅਤੇ ਵਕੀਲ ਵਰਿੰਦਰ ਸਿੰਘ ਸਿੱਧੂ ਦੇ ਦੁਬਾਰਾ ਮੈਡੀਕਲ ਦੀ ਮੰਗ ਕੀਤੀ। ਵਕੀਲ ਸਿੱਧੂ ਦੇ ਦੁਬਾਰਾ ਕਰਵਾਏ ਮੈਡੀਕਲ ਵਿੱਚ ਉਸਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ, ਜਿਸ ਤੋਂ ਬਾਅਦ ਵਕੀਲ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਅਤੇ ਉਸ ਨੇ ਮਾਨਯੋਗ ਜੱਜ ਸਾਹਮਣੇ ਆਪਣੇ ਬਿਆਨ ਰਿਕਾਰਡ ਕਰਵਾਏ ਜਿਸ ਵਿੱਚ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਕਾਰੇ ਅਤੇ ਤਸ਼ੱਦਦ ਦੀ ਸਾਰੀ ਕਹਾਣੀ ਦੱਸੀ। ਵਕੀਲ ਦੇ ਬਿਆਨਾਂ ‘ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਮਾਨਯੋਗ ਜੱਜ ਨੇ ਮੁਕਤਸਰ ਪੁਲਿਸ ਨੂੰ ਵਕੀਲ ‘ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਐਸਪੀਡੀ ਰਮਨਦੀਪ ਸਿੰਘ, DSP ਸੰਜੀਵ ਗੋਇਲ, CIA ਇੰਚਾਰਜ ਰਮਨ ਕੰਬੋਜ ਅਤੇ 7-8 ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਪਰੰਤੂ ਸਥਾਨਕ ਪੁਲਿਸ ਨੇ ਦੋਸ਼ੀ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸਾਰੇ ਪੰਜਾਬ ‘ਚ ਵਕੀਲ ਅਦਾਲਤਾਂ ‘ਚ ਆਪਣਾ ਕੰਮ ਵੀ ਠੱਪ ਕਰ ਸਕਦੇ ਹਨ ।

error: Content is protected !!