Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਖ਼ਬਰਦਾਰ ! ਇੱਥੇ ਆਵੇ ਕੰਧਾਂ ’ਚ ਕਰੰਟ ਤੇ ਸੱਪ ਮਾਰਦੇ ਨੇ ਗੇੜਾ

Nirmal Pandori by Nirmal Pandori
08/06/2021
in ਪੰਜਾਬ
Reading Time: 1 min read
A A
0
ਖ਼ਬਰਦਾਰ ! ਇੱਥੇ ਆਵੇ ਕੰਧਾਂ ’ਚ ਕਰੰਟ ਤੇ ਸੱਪ ਮਾਰਦੇ ਨੇ ਗੇੜਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,06 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਸਰਕਾਰ ਦੇ ਰਿਕਾਰਡ ਵਿੱਚ ਬਰਨਾਲਾ ਜ਼ਿਲ੍ਹੇ ’ਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਨਾਮ ਦਰਜ ਨਹੀਂ ਹੈ। ਇਹ ਅਤਿਕਥਨੀ ਨਹੀਂ ਹੈ ਕਿਉਂਕਿ ਜੋ ਹਾਲਾਤ ਬਰਨਾਲਾ ਜ਼ਿਲ੍ਹੇ ਵਿੱਚ ਉਕਤ ਵਿਭਾਗ ਦੇ ਬਣੇ ਹੋਏ ਹਨ, ਉਨਾਂ ਹਾਲਾਤਾਂ ਅਨੁਸਾਰ ਇਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀ ਵਿੱਚ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਕੋਈ ਹੋਂਦ ਨਹੀਂ ਹੈ। ਜੇਕਰ ਪੰਜਾਬ ਸਰਕਾਰ ਦੇ ਰਿਕਾਰਡ ਵਿੱਚ ਬਰਨਾਲਾ ਜ਼ਿਲ੍ਹੇ ’ਚ ਉਕਤ ਵਿਭਾਗ ਦੀ ਹੋਂਦ ਹੋਵੇ ਤਾਂ ਇੱਥੇ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਦੀ ਜਾਨ ਕੰਮ ਕਰਦੇ ਵਕਤ ਕੁੜਿੱਕੀ ਵਿੱਚ ਨਾ ਫ਼ਸੀ ਰਹੇ ।
ਬਾਕਸ ਆਈਟਮ
ਬਰਨਾਲਾ ਜ਼ਿਲ੍ਹੇ ’ਚ ਤਿੰਨ ਬਲਾਕ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਹਨ, ਜਿਨਾਂ ਵਿੱਚੋਂ ਸਿਰਫ਼ ਬਰਨਾਲਾ ਬਲਾਕ ’ਚ ਹੀ ਸੀਡੀਪੀਓ ਦੀ ਪੋਸਟ ਭਰੀ ਹੋਈ ਹੈ ਜਦਕਿ ਬਾਕੀ ਦੋਵੇਂ ਬਲਾਕ ਖਾਲੀ ਹਨ। ਬਰਨਾਲਾ ਦੇ ਸੀਡੀਪੀਓ ਨੂੰ ਹੀ ਸ਼ਹਿਣਾ ਤੇ ਮਹਿਲ ਕਲਾਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਇਹ ਕੋਈ ਦੱਸਣ ਵਾਲੀ ਗੱਲ ਨਹੀਂ ਕਿ ਇੱਕ ਅਫ਼ਸਰ ਨੂੰ ਤਿੰਨ ਅਫ਼ਸਰਾਂ ਦਾ ਕੰਮ ਕਰਨ ਵਿੱਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਉਹ ਵੀ ਅਜਿਹੇ ਹਾਲਾਤਾਂ ਵਿੱਚ ਜਦੋਂ ਇੱਕੋ ਅਫ਼ਸਰ ਨੇ ਤਿੰਨ ਬਲਾਕਾਂ ਦੀਆਂ ਰਿਪੋਰਟਾਂ ਜ਼ਿਲ੍ਹਾ ਹੈੱਡਕੁਆਟਰ ’ਤੇ ਪੇਸ਼ ਕਰਨੀਆਂ ਹੋਣ, ਸਾਰੀਆਂ ਮੀਟਿੰਗਾਂ ਖ਼ੁਦ ਅਟੈਂਡ ਕਰਨੀਆਂ ਹੋਣ ਅਤੇ ਨਾਲ ਹੀ ਦਫ਼ਤਰੀ ਕੰਮ ਕਾਜ ਵੀ ਨਿਬੇੜਨਾ ਹੋਵੇ।
ਬਾਕਸ ਆਈਟਮ
ਜ਼ਿਲੇ ਦੇ ਤਿੰਨਾਂ ਬਲਾਕਾਂ ’ਚ ਹੋਰ ਕਰਮਚਾਰੀਆਂ ਦੀ ਨਫ਼ਰੀ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ। ਬਲਾਕ ਬਰਨਾਲਾ ਵਿੱਚ 14 ਸੁਪਰਵਾਈਜ਼ਰਾਂ ’ਚੋ 9 ਅਸਾਮੀਆਂ ਖਾਲੀ ਹਨ, ਬਲਾਕ ਮਹਿਲ ਕਲਾਂ ’ਚ 5 ਵਿੱਚੋਂ 3 ਅਤੇ ਬਲਾਕ ਸ਼ਹਿਣਾ ਵਿੱਚ 8 ਵਿੱਚੋਂ 6 ਅਸਾਮੀਆਂ ਖਾਲੀ ਹਨ। ਕਲੈਰੀਕਲ ਅਸਾਮੀਆਂ ਵਿੱਚ ਵੀ ਤਿੰਨੇ ਬਲਾਕਾਂ ’ਚ 1-1 ਅਸਾਮੀ ਖਾਲੀ ਹੈ। ਤਿੰਨਾਂ ਬਲਾਕਾਂ ’ਚ ਸਿਰਫ਼ ਬਰਨਾਲਾ ਵਿਖੇ ਇੱਕ ਚਪੜਾਸੀ ਹੈ ਜਦ ਕਿ ਮਹਿਲ ਕਲਾਂ ਤੇ ਸ਼ਹਿਣਾ ਵਿੱਚ ਇਹ ਅਸਾਮੀ ਖਾਲੀ ਹੈ। ਇਨਾਂ ਦਫ਼ਤਰਾਂ ਵਿੱਚ ਕੀਮਤੀ ਸਮਾਨ ਤੋਂ ਇਲਾਵਾ ਆਂਗਣਵਾੜੀ ਸੈਟਰਾਂ ਰਾਹੀ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਵੀ ਰੱਖੀ ਜਾਂਦੀ ਹੈ ਪਰ ਤਿੰਨਾਂ ਬਲਾਕਾਂ ’ਚ ਕਿਤੇ ਵੀ ਚੌਕੀਦਾਰ ਨਹੀਂ ਹੈ। ਇਸ ਤੋਂ ਇਲਾਵਾ ਕਿਸੇ ਬਲਾਕ ਵਿੱਚ ਸਰਕਾਰੀ ਗੱਡੀ ਨਹੀਂ ਹੈ ਅਤੇ ਨਾ ਹੀ ਕੋਈ ਡਰਾਈਵਰ ਦੀ ਅਸਾਮੀ ਭਰੀ ਹੋਈ ਹੈ।
ਬਾਕਸ ਆਈਟਮ
ਬਰਨਾਲਾ ਜ਼ਿਲ੍ਹੇ ’ਚ ਕੁਲ 669 ਆਂਗਣਵਾੜੀ ਸੈਂਟਰ ਹਨ ਜ਼ਿਨਾਂ ਵਿਚੋਂ ਬਰਨਾਲਾ ਬਲਾਕ ’ਚ 342, ਮਹਿਲ ਕਲਾਂ 124 ਅਤੇ ਸ਼ਹਿਣਾ 203 ਸੈਂਟਰ ਹਨ। ਇਨਾਂ ਸਾਰੇ ਸੈਂਟਰਾਂ ਨੂੰ ਸਿਰਫ਼ ਇੱਕੋ ਸੀਡੀਪੀਓ ਰਤਿੰਦਰਪਾਲ ਕੌਰ ਧਾਲੀਵਾਲ ਸੰਭਾਲ ਰਹੀ ਹੈ। ਜੇਕਰ ਕਿਸੇ ਵਿਭਾਗ ਦਾ ਮੁੱਖ ਅਫ਼ਸਰ ਸਹੂਲਤਾਂ ਦੀ ਘਾਟ ਅਤੇ ਹੋਰ ਅਨੇਕਾਂ ਸਮੱਸਿਆਵਾਂ ਦੇ ਬਾਵਜੂੁਦ ਵੀ ਵਿਭਾਗ ਨਾਲ ਜੁੜੇ ਕੰਮਾਂ ਨੂੰ ਬਾਖ਼ੂਬੀ ਨਿਬੇੜ ਰਿਹਾ ਹੋਵੇ ਅਤੇ ਸੰਬੰਧਿਤ ਲਾਭਪਾਤਰੀਆਂ ਦੀ ਸੰਤੁਸ਼ਟੀ ਵੀ ਕਰਵਾ ਰਿਹਾ ਹੋਵੇ ਤਾਂ ਇਹੋ ਜਿਹੇ ਅਫ਼ਸਰ ਦੀ ਕਾਬਲੀਅਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਸਵਾਲ ਇਹ ਵੀ ਉਠਦਾ ਹੈ ਕਿ ਬਰਨਾਲਾ ਜ਼ਿਲੇ ਨਾਲ ਸੰਬੰਧਿਤ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਆਸ਼ਰਿਤ ਬੱਚਿਆਂ, ਵਿਧਵਾਵਾਂ, ਅੰਗਹੀਣਾਂ ਅਤੇ ਬਜ਼ੁਰਗਾਂ ਨਾਲ ਸੰਬੰਧਿਤ ਦਫ਼ਤਰਾਂ ਦੀ ਬਦ ਤੋਂ ਬਦਤਰ ਹਾਲਤ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਬਰਨਾਲਾ ਦੇ ਤੇਜ਼ਤਰਾਰ ਵਿਧਾਇਕ ਕਹੇ ਜਾਣ ਵਾਲੇ ਗੁਰਮੀਤ ਸਿੰਘ ਮੀਤ ਹੇਅਰ ਦੀ ਸਵੱਲੀ ਨਜ਼ਰ ਵੀ ਇਨਾਂ ਦਫ਼ਤਰਾਂ ਵੱਲ ਨਹੀਂ ਹੋਈ ਲੱਗਦੀ।

ਬਰਨਾਲਾ ਬਲਾਕ ਦੇ ਸੀਡੀਪੀਓ ਦਫ਼ਤਰ ਵਿੱਚ ਥੋੜੀ ਜਿਹੀ ਬਰਸਾਤ ਹੋਣ ’ਤੇ ਪਾਣੀ ਕਮਰਿਆਂ ਵਿੱਚ ਭਰ ਜਾਂਦਾ ਹੈ। ਇਮਾਰਤ ਦੀ ਹਾਲਤ ਨਾਜ਼ੁਕ ਹੋਣ ਕਰਕੇ ਸੱਪ ਵੀ ਅਕਸਰ ਦਫਤਰ ਦੇ ਕਮਰਿਆਂ ’ਚ ਚੱਕਰ ਲਗਾ ਜਾਂਦੇ ਹਨ। ਹਲਕਾ ਮਹਿਲ ਕਲਾਂ ਦੇ ਵਿਧਾਇਕ ਨੂੰ ਵੀ ਮਹਿਲ ਕਲਾਂ ਦੇ ਦਫ਼ਤਰ ਦੀ ਮਾੜੀ ਹਾਲਤ ਬਾਰੇ ਬਾਖ਼ੂਬੀ ਜਾਣਕਾਰੀ ਹੈ ਪਰ ਇਸ ਦੇ ਬਾਵਜੂਦ ਵੀ ਦਫਤਰ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਨਹੀਂ ਹੋ ਰਹੀਆਂ। ਇਹੋ ਨਜ਼ਰੀਆ ਸ਼ਹਿਣਾ ਬਲਾਕ ਦੇ ਦਫ਼ਤਰ ਸੰਬੰਧੀ ਹਲਕਾ ਵਿਧਾਇਕ ਭਦੌੜ ਦਾ ਹੈ।

ਸ਼ਹਿਣਾ ਬਲਾਕ ਦੇ ਦਫ਼ਤਰ ਦੇ ਕਮਰਿਆਂ ’ਚ ਮੀਂਹ ਪੈਣ ਤੋਂ ਬਆਦ ਕਰੰਟ ਆ ਜਾਂਦਾ ਹੈ ਜਿਸ ਨਾਲ ਕਈ ਵਾਰ ਮਾੜੀ ਘਟਨਾ ਵਾਪਰਨ ਤੋਂ ਬਚਾਅ ਹੋਇਆ ਹੈ। ਹੁਣ ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਉਕਤ ਵਿਧਾਇਕਾਂ ਨੂੰ ਬਰਨਾਲਾ ਜ਼ਿਲ੍ਹੇ ’ਚ ਵਿਭਾਗ ਦੇ ਮਾੜੇ ਹਾਲਾਤਾਂ ਦੀ ਜਾਣਕਾਰੀ ਨਹੀਂ ਹੋਵੇਗੀ ਪਰ ਹੈਰਾਨੀ ਇਸ ਗੱਲ ਦੀ ਹੈ ਸਭ ਕੁਝ ਧਿਆਨ ਵਿੱਚ ਹੁੰਦੇ ਹੋਏ ਵੀ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸੰਬੰਧਿਤ ਲਾਭਪਾਤਰੀਆਂ ਨੂੰ ਸਹੂਲਤਾਂ ਦੇਣ ਵਾਲੇ ਵਿਭਾਗ ਵੱਲ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਅਤੇ ਲੋਕ ਨੁਮਾਇੰਦਿਆਂ ਦਾ ਧਿਆਨ ਕਿਉਂ ਨਹੀਂ ਜਾ ਰਿਹਾ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

04/29/2026
Load More
Previous Post

ਰਣਧੀਰ ਸਿੰਘ ਬਣੇ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ

Next Post

ਮਗਨਰੇਗਾ ਕਰਮਚਾਰੀ ਅਤੇ ਸਰਕਾਰ ਆਹਮੋ-ਸਾਹਮਣੇ

Nirmal Pandori

Nirmal Pandori

Related Posts

ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ
ਪੰਜਾਬ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

by Nirmal Pandori
04/30/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

by Nirmal Pandori
04/29/2026
News update…ਆਧਾਰ ਕਾਰਡ ‘ਤੇ ਨਾਮ ਬਦਲਣ ਸੰਬੰਧੀ ਨਵੇਂ ਨਿਯਮ ਲਾਗੂ…ਪੜ੍ਹੋ ਖ਼ਬਰ
ਪੰਜਾਬ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

by Nirmal Pandori
04/29/2026
ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!
ਪੰਜਾਬ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

by Nirmal Pandori
04/29/2026
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ MP ਅਮਰੀਕਾ ‘ਚ ਹੋਵੇਗੀ ਦਿਲ ਦੀ ਤੀਜੀ ਸਰਜਰੀ
ਪੰਜਾਬ

ਬਰਨਾਲਾ ‘ਚ ਰਾਜਿੰਦਰ ਗੁਪਤਾ ਦਾ ਪੁਤਲਾ ਸਾੜਨ ਤੇ ਗਦਾਰ ਕਹਿਣ ਵਾਲੇ “ਆਪ” ਆਗੂ ਸ਼ਹਿਰ ਵਾਸੀਆਂ ਦੇ ਨਿਸ਼ਾਨੇ ‘ਤੇ…!

by Nirmal Pandori
04/28/2026
Load More
Next Post

ਮਗਨਰੇਗਾ ਕਰਮਚਾਰੀ ਅਤੇ ਸਰਕਾਰ ਆਹਮੋ-ਸਾਹਮਣੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

ਹਾਈਕੋਰਟ ‘ਚ ਇੱਕ ਕੇਸ ਦੀ ਵਰਚੂਅਲੀ ਸੁਣਵਾਈ ਦੌਰਾਨ ਚੱਲ ਪਈ ਅਸ਼ਲੀਲ ਵੀਡੀਓ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend