Skip to main content

Gee 98News

ਆਹ ਤਾਂ ਹੱਦ ਈਂ ਹੋਗੀ..ਵਿਧਵਾ ਤੋਂ ਰਿਸ਼ਵਤ ਲੈਂਦਾ ਮੈਨੇਜਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 29 ਸਤੰਬਰ-ਵਿਜੀਲੈਂਸ ਬਿਊਰੋ ਨੇ ਬਠਿੰਡਾ ਨਗਰ ਨਿਗਮ ‘ਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਨੂੰ ਇੱਕ ਵਿਧਵਾ ਤੋਂ 7000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ । ਮੁਲਜ਼ਮ ਸੋਨੂ ਗੋਇਲ ਨਗਰ ਨਿਗਮ ‘ਚ ਜ਼ਿਲ੍ਹਾ ਪ੍ਰਬੰਧਕ ਤਕਨੀਕੀ ਮਾਹਰ ਹੈ ਜੋ ਕੇਂਦਰ ਸਰਕਾਰ ਦੇ ਨੈਸ਼ਨਲ ਅਰਬਨ ਅਜੀਵਕਾ ਮਿਸ਼ਨ ਵਿੱਚ ਤਾਇਨਾਤ ਸੀ। ਮੁਦਈ ਵਿਧਵਾ ਔਰਤ ਗੁਰਪ੍ਰੀਤ ਕੌਰ ਨੂੰ ਕੁਝ ਸਮਾਂ ਪਹਿਲਾਂ ਹੀ ਨੌਕਰੀ ‘ਤੇ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਮੈਨੇਜਰ ਸੋਨੂ ਗੋਇਲ ਨੇ ਉਸ ਤੋਂ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ । ਵਿਧਵਾ ਗੁਰਪ੍ਰੀਤ ਕੌਰ ਦੀ ਤਨਖਾਹ 12 ਹਜ਼ਾਰ ਰੁਪਏ ਸੀ ਜਿਸ ਵਿੱਚੋਂ 7000 ਦੀ ਰਿਸ਼ਵਤ ਲੈਂਦਿਆਂ ਮੈਨੇਜਰ ਸੋਨੂ ਗੋਇਲ ਨੂੰ ਵਿਜੀਲੈਂਸ ਨੇ ਰੰਗੇ ਹੱਥੀ ਕਾਬੂ ਕੀਤਾ। ਵਿਜੀਲੈਂਸ ਦੇ ਡੀਐਸਪੀ ਨਗਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਸ ਵਿੱਚ ਕੋਈ ਹੋਰ ਵੀ ਸ਼ਾਮਿਲ ਹੋਇਆ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

error: Content is protected !!