Gee 98News

ਚੰਡੀਗੜ੍ਹ,4 ਅਕਤੂਬਰ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਲਦੀ ਹੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਬੱਸ ਸੇਵਾ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ 117 ਸਕੂਲ ਆਫ਼ ਐਮੀਨੈਂਸ ਅਤੇ 20 ਲੜਕੀਆਂ ਦੇ ਸਕੂਲਾਂ ਤੋਂ ਇਹ ਸਹੂਲਤ ਸ਼ੁਰੂ ਕਰੇਗੀ। ਸਰਕਾਰ ਵੱਲੋਂ ਇਸ ਪ੍ਰਕਿਰਿਆ ਲਈ ਟੈਂਡਰ ਨੋਟਿਸ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਸਕੂਲ ਤੋਂ ਲੈ ਕੇ ਤਿੰਨ ਕਿਲੋਮੀਟਰ ਦੀ ਦੂਰੀ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਇਹ ਬੱਸ ਸੇਵਾ ਦੀ ਸਹੂਲਤ ਦਿੱਤੀ ਜਾਵੇਗੀ ਇਸ ਲਈ ਵਿਦਿਆਰਥੀਆਂ ਨੂੰ 1200 ਪ੍ਰਤੀ ਮਹੀਨਾ ਦੇਣਾ ਪਵੇਗਾ ਜਿਸ ਵਿੱਚੋਂ 960 ਰੁਪਏ ਸਰਕਾਰ ਦੇਵੇਗੀ । ਫਿਲਹਾਲ ! 117 ਸਕੂਲ ਆਫ਼ ਐਮੀਨੈਂਸ ਅਤੇ ਲੜਕੀਆਂ ਦੇ 20 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!