Gee 98News

ਬਰਨਾਲਾ,5 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਸਥਾਨਕ ਐਸ ਡੀ ਕਾਲਜ ਵਾਲੇ ਫਾਟਕਾਂ ਦੇ ਨੇੜੇ ਰੇਲਵੇ ਲਾਈਨ ‘ਤੇ ਇਕ ਨੌਜਵਾਨ ਦੀ ਟ੍ਰੇਨ ਥੱਲੇ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਅੱਜ ਵੀਰਵਾਰ ਸਵੇਰ ਵੇਲੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸ਼ਨਦੀਪ ਸਿੰਘ (20)ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਕਿਰਪਾ ਨਗਰ ਖੁੱਡੀ ਰੋਡ ਬਰਨਾਲਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨਵੇਂ ਰੇਲਵੇ ਟਰੈਕ ਉੱਪਰ ਤੁਰਿਆ ਜਾ ਰਿਹਾ ਸੀ ਜਿਸ ਨੂੰ ਟ੍ਰੇਨ ਦਾ ਪਤਾ ਨਹੀਂ ਲੱਗਿਆ । ਜ਼ਿਕਰਯੋਗ ਹੈ ਕਿ ਇੱਥੇ ਡਬਲ ਟਰੈਕ ਬਣਨ ਕਰਕੇ ਨਵਾਂ ਰੇਲਵੇ ਟਰੈਕ ਘਰਾਂ ਦੇ ਕਾਫੀ ਨਜ਼ਦੀਕ ਆ ਚੁੱਕਾ ਹੈ ਜਿਸ ਕਰਕੇ ਲੋਕਾਂ ਨੇ ਕਈ ਵਾਰ ਮੰਗ ਕੀਤੀ ਹੈ ਕਿ ਇਥੇ ਟਰੈਕ ਦੇ ਦੋਵੇਂ ਪਾਸੇ ਜਾਲੀ ਲਗਾਈ ਜਾਵੇ ਪ੍ਰੰਤੂ ਵਿਭਾਗ ਨੇ ਲੋਕਾਂ ਦੀ ਇਸ ਮੰਗ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਜਾਲੀ ਜਾਂ ਤਾਰ ਵਗੈਰਾ ਲਗਾਉਣ ਤੋਂ ਬਿਨਾਂ ਹੀ ਰੇਲਵੇ ਆਵਾਜਾਈ ਚਾਲੂ ਕਰ ਦਿੱਤੀ, ਜਿਸ ਦਾ ਨਤੀਜਾ ਅੱਜ ਦੀ ਘਟਨਾ ਦੇ ਰੂਪ ਵਿੱਚ ਨਿਕਲਿਆ। ਲੋਕ ਅੱਜ ਦੀ ਇਸ ਘਟਨਾ ਲਈ ਰੇਲਵੇ ਵਿਭਾਗ ਨੂੰ ਦੋਸ਼ੀ ਮੰਨ ਰਹੇ ਹਨ ਕਿਉਂਕਿ ਵਿਭਾਗ ਨੇ ਬਿਨਾਂ ਕੋਈ ਸੂਚਨਾ ਦਿੱਤੇ ਨਵਾਂ ਟਰੈਕ ਚਾਲੂ ਕਰ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!