Skip to main content

Gee 98News

ਜੋਜੋ ਦੇ ਜੀਜੇ ਨੂੰ ਲੱਭਣ ਗਈ ਵਿਜੀਲੈਂਸ ਦੀ ਟੀਮ ਬੇਰੰਗ ਮੁੜੀ

ਚੰਡੀਗੜ੍ਹ,6 ਅਕਤੂਬਰ -ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਵਿੱਚ ਉਹਨਾਂ ਦੇ ਸਾਲੇ ਜੈਜੀਤ ਸਿੰਘ ਜੋਜੋ ਦੀ ਕੋਠੀ ਪੁੱਜੀ ਵਿਜੀਲੈਂਸ ਦੀ ਟੀਮ ਨੂੰ ਜੋਜੋ ਦੇ ਵਕੀਲ ਨੇ ਬੇਰੰਗ ਮੋੜ ਦਿੱਤਾ । ਵਿਜੀਲੈਂਸ ਦੀ ਟੀਮ ਵੱਲੋਂ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਦ ਵਿਜੀਲੈਂਸ ਦੀ ਟੀਮ ਮਨਪ੍ਰੀਤ ਦੇ ਸਾਲੇ ਜੋਜੋ ਦੀ ਚੰਡੀਗੜ੍ਹ ਸਥਿਤ ਇੱਕ ਉਸਾਰੀ ਅਧੀਨ ਕੋਠੀ ਵਿੱਚ ਪੁੱਜੀ ਤਾਂ ਮੌਕੇ ‘ਤੇ ਪੁੱਜੇ ਵਕੀਲ ਨੇ ਵਿਜੀਲੈਂਸ ਦੀ ਟੀਮ ਨੂੰ ਸਰਚ ਵਾਰੰਟ ਦਿਖਾਉਣ ਲਈ ਕਿਹਾ ਪ੍ਰੰਤੂ ਵਿਜੀਲੈਂਸ ਦੀ ਟੀਮ ਸਰਚ ਵਾਰੰਟ ਦਿਖਾ ਨਾ ਸਕੀ ਜਿਸ ਕਰਕੇ ਵਿਜੀਲੈਂਸ ਦੀ ਟੀਮ ਨੂੰ ਬੇਰੰਗ ਵਾਪਸ ਮੁੜਨਾ ਪਿਆ। ਭਾਵੇਂ ਵਿਜੀਲੈਂਸ ਦੀ ਟੀਮ ਇਹ ਤਰਕ ਦੇ ਰਹੀ ਹੈ ਕਿ ਹਨੇਰਾ ਹੋਣ ਕਾਰਨ “ਸਰਚ” ਨਹੀਂ ਹੋ ਸਕੀ ਜਿਸ ਕਰਕੇ ਵਾਪਸ ਮੁੜਨਾ ਪਿਆ ਪ੍ਰੰਤੂ ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਕੋਲ ਸਰਚ ਵਾਰੰਟ ਨਾ ਹੋਣ ਕਾਰਨ ਹੀ ਜੋਜੋ ਦੇ ਵਕੀਲ ਨੇ ‘ਸਰਚ’ ਨਹੀਂ ਹੋਣ ਦਿੱਤੀ ।

error: Content is protected !!