Skip to main content

Gee 98News

ਝੋਨੇ ਦੀ ਪਰਾਲੀ ਸਾੜਨ ਦੇ ਦੋਸ਼ ਵਿੱਚ ਨੰਬਰਦਾਰ ਮੁਅੱਤਲ

ਚੰਡੀਗੜ੍ਹ,15 ਅਕਤੂਬਰ-ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਉਤੇ ਸਖ਼ਤੀ ਵਰਤਦੇ ਹੋਏ ਪ੍ਰਸ਼ਾਸਨ ਨੇ ਇਕ ਨੰਬਰਦਾਰ ਨੂੰ ਪਰਾਲੀ ਸਾੜਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਉਪ ਮੰਡਲ ਮੈਜਿਸਟਰੇਟ ਨਾਭਾ ਨੇ ਆਪਣੇ ਦਫਤਰੀ ਪੱਤਰ ਨੰ : 5804 ਮਿਤੀ:13-10-2023 ਰਾਹੀਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਰਿਪੋਰਟ ਕੀਤੀ ਹੈ ਕਿ ਪਿੰਡ ਧਾਰੋਕੀ ਤਹਿਸੀਲ ਨਾਭਾ ਵਿਖੇ 34 ਕਨਾਲ 8 ਮਰਲੇ ਵਿੱਚ ਮਿਤੀ 12-10-2023 ਨੂੰ ਕੁਝ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ ਅਤੇ ਇਨ੍ਹਾਂ ਅੱਗ ਲਗਾਉਣ ਵਾਲੇ ਕਿਸਾਨਾਂ ਵਿੱਚ ਇੱਕ ਕਿਸਾਨ ਕਰਨੈਲ ਸਿੰਘ ਪੁੱਤਰ ਧਰਮ ਸਿੰਘ ਦਾ ਨਾਮ ਸ਼ਾਮਲ ਵੀ ਹੈ ਜੋ ਕਿ ਪਿੰਡ ਧਾਰੋਕੀ ਦਾ ਨੰਬਰਦਾਰ ਹੈ। ਜਿਸ ਤੋਂ ਬਾਅਦ ਨੰਬਰਦਾਰ ਨੂੰ ਪਰਾਲੀ ਸਾੜਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ।

error: Content is protected !!