Skip to main content

Gee 98News

ਮੀਤ ਹੇਅਰ ਦੀ ਆਪਣੀ ਮੰਗੇਤਰ ਨਾਲ ਪਹਿਲੀ ਫੋਟੋ.. ਪੜ੍ਹੋ ਸਹੁਰਾ ਪਰਿਵਾਰ ਬਾਰੇ ਜਾਣਕਾਰੀ

ਚੰਡੀਗੜ੍ਹ,26 ਅਕਤੂਬਰ-ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹਮਸਫ਼ਰ ਡਾਕਟਰ ਗੁਰਵੀਨ ਕੌਰ ਦੇ ਪਰਿਵਾਰ ਸਬੰਧੀ ਕੁਝ ਜਾਣਕਾਰੀ ਸਾਹਮਣੇ ਆਈ ਹੈ । ਕੈਬਨਿਟ ਮੰਤਰੀ ਮੀਤ ਹੇਅਰ ਦਾ ਸਹੁਰਾ ਪਰਿਵਾਰ ਮੇਰਠ ਦਾ ਵਸਨੀਕ ਹੈ । ਉਹਨਾਂ ਦੀ ਹਮਸਫ਼ਰ ਬਣਨ ਜਾ ਰਹੀ ਡਾਕਟਰ ਗੁਰਵੀਨ ਕੌਰ ਦੇ ਪਿਤਾ ਸਰਦਾਰ ਭੁਪਿੰਦਰ ਸਿੰਘ ਬਾਜਵਾ ਨੇ ਹਾਲ ਹੀ ਵਿੱਚ ਸੰਪੰਨ ਹੋਈਆਂ ਏਸ਼ੀਅਨ ਖੇਡਾਂ ਵਿੱਚ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਭਾਰਤੀ ਖੇਡ ਦਲ ਦੇ ਚੀਫ਼ ਵਜੋਂ 653 ਖਿਡਾਰੀਆਂ ਦੀ ਅਗਵਾਈ ਕੀਤੀ ਸੀ । ਭੁਪਿੰਦਰ ਸਿੰਘ ਬਾਜਵਾ ਦੇ ਪਰਿਵਾਰ ਦਾ ਸਬੰਧ ਲਹਿੰਦੇ ਪੰਜਾਬ ਨਾਲ ਹੈ ਜੋ ਦੇਸ਼ ਦੀ ਵੰਡ ਮੌਕੇ ਮੇਰਠ ਵਿੱਚ ਆ ਕੇ ਵਸੇ ਸਨ । ਜ਼ਿਕਰਯੋਗ ਹੈ ਕਿ ਮੀਤ ਹੇਅਰ ਦੇ ਵਿਆਹ ਦੀ ਤਰੀਕ 7 ਅਤੇ 8 ਨਵੰਬਰ ਨਿਸ਼ਚਿਤ ਕੀਤੀ ਗਈ ਹੈ ਜਿਸ ਵਿੱਚ ਪਰਿਵਾਰਕ ਮੈਂਬਰਾਂ ਦੇ ਸ਼ਾਮਿਲ ਹੋਣ ਦੀ ਖ਼ਬਰ ਹੈ ਅਤੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਵਿੱਚ ਵੀ ਖਾਸ ਸ਼ਖਸੀਅਤਾਂ ਨੂੰ ਹੀ ਬੁਲਾਇਆ ਜਾਵੇਗਾ।

error: Content is protected !!